ਪੰਜਾਬ

punjab

ETV Bharat / city

ਕੋਰੋਨਾ ਮਹਾਂਮਾਰੀ ਤੋਂ ਬਾਅਦ ਪੰਜਾਬ ’ਚ ਹੁਣ ਇਸ ਬੀਮਾਰੀ ਦਾ ਮੰਡਰਾ ਰਿਹੈ ਖਤਰਾ ! - ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ

ਬਠਿੰਡਾ ’ਚ ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆ ਦਾ ਟੀਕਾਕਰਨ ਜਰੂਰ ਕਰਵਾਉਣ ਕਿਉਂਕਿ ਇਹ ਬੀਮਾਰੀ ਇੱਕ ਬੱਚੇ ਤੋਂ ਦੂਜੇ ਬੱਚੇ ਤੱਕ ਹੁੰਦੀ ਹੈ।

ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ
ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ

By

Published : Jun 3, 2022, 10:30 AM IST

Updated : Jun 3, 2022, 10:53 AM IST

ਬਠਿੰਡਾ: ਕੋਰੋਨਾ ਮਹਾਂਮਾਰੀ ਤੋਂ ਬਾਅਦ ਪੰਜਾਬ ਚ ਹੁਣ ਗਲ ਘੋਟੂ ਬੀਮਾਰੀ ਫੈਲਣ ਦਾ ਖਤਰਾ ਮੰਡਰਾਉਣ ਲੱਗਿਆ ਹੈ। ਦੱਸ ਦਈਏ ਕਿ ਬਠਿੰਡਾ ਚ ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬੱਚਿਆ ਦਾ ਜਲਦ ਤੋਂ ਜਲਦ ਬੱਚਿਆ ਦਾ ਟੀਕਾਕਰਨ ਕਰਵਾਉਣ। ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਬੀਮਾਰੀ ਇੱਕ ਬੱਚੇ ਤੋਂ ਦੂਜੇ ਬੱਚੇ ਚ ਫੈਲਦੀ ਹੈ।

ਇੱਕ ਮਾਮਲਾ ਆਇਆ ਸਾਹਮਣੇ:ਇਸ ਸਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਪੱਤਰਕਾਰ ਨੇ ਬਠਿੰਡਾ ਸਿਵਲ ਹਸਪਤਾਲ ਦੇ ਟੀਕਾਕਰਨ ਅਧਿਕਾਰੀ ਡਾ. ਮੀਨਾਕਸ਼ੀ ਸਿੰਗਲਾ ਨਾਲ ਗੱਲ ਕੀਤੀ। ਜਿਸ ’ਚ ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਆਉਣ ਕਾਰਨ ਸਕੂਲ ਬੰਦ ਹੋ ਗਏ ਸਨ ਜਿਸ ਕਾਰਨ ਗਲ ਘੋਟੂ ਬੀਮਾਰੀ ਦਾ ਟੀਕਾ ਕਰਨ ਵਿੱਚ ਪਰੇਸ਼ਾਨੀ ਆ ਗਈ ਸੀ ਪਰ ਹੁਣ ਫਿਰ ਤੋਂ ਸਕੂਲ ਬੰਦ ਹੋ ਗਏ ਹਨ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ’ਚ ਗਲ ਘੋਟੂ ਬੀਮਾਰੀ ਨੂੰ ਰੋਕਣ ਲਈ ਟੀਕਾਕਰਨ ਕਰਵਾਉਣ।

ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਗਲ ਘੋਟੂ ਬੀਮਾਰੀ ਦਾ ਇੱਕ ਕੇਸ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਬੀਮਾਰੀ ਬਹੁਤ ਖਤਰਨਾਕ ਹੈ ਜੋ ਇੱਕ ਬੱਚੇ ਤੋਂ ਦੂਜੇ ਬੱਚੇ ਵਿੱਚ ਤੇਜ਼ੀ ਨਾਲ ਫੈਲਦੀ ਹੈ ਅਤੇ ਇਸ ਬੀਮਾਰੀ ਨਾਲ ਮੌਤ ਦਾ ਫੀਸਦ ਵਧਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।

ਗਲ ਘੋਟੂ ਬੀਮਾਰੀ ਦਾ ਪਹਿਲਾਂ ਮਾਮਲਾ

ਇਹ ਹੁੰਦਾ ਹੈ ਬੀਮਾਰੀ ਦਾ ਲੱਛਣ:ਡਾ. ਮੀਨਾਕਸ਼ੀ ਸਿੰਗਲਾ ਨੇ ਬੀਮਾਰੀ ਦੇ ਲੱਛਣਾ ਬਾਰੇ ਦੱਸਿਆ ਕਿ ਇਸ ਬੀਮਾਰੀ ਦੇ ਲੱਛਣ ਬੱਚਿਆਂ ਦੇ ਗਲ ਵਿਚ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਉਨ੍ਹਾਂ ਦਾ ਸਾਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਮੌਤ ਦਾ ਅਸਲ ਕਾਰਨ ਬਣਦਾ ਹੈ।

ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦਾ ਇਲਾਜ ਪੰਜਾਬ ਵਿਚ ਕਿਤੇ ਵੀ ਨਹੀਂ ਇਸ ਬੀਮਾਰੀ ਦਾ ਇਲਾਜ਼ ਸਿਰਫ ਪੀਜੀਆਈ ਵਿਖੇ ਹੀ ਕੀਤਾ ਜਾਂਦਾ ਹੈ। ਡਾ. ਮੀਨਾਕਸ਼ੀ ਨੇ ਦੱਸਿਆ ਕਿ ਨਵੇਂ ਡਾਕਟਰਾਂ ਨੂੰ ਇਸ ਬੀਮਾਰੀ ਬਾਰੇ ਬਹੁਤਾ ਗਿਆਨ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਸ ਬੀਮਾਰੀ ਸਬੰਧੀ ਪੰਜਾਬ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੇਸ ਸਾਹਮਣੇ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਨੂੰ ਬੀਮਾਰੀ ਦੀ ਪਛਾਣ ਨਹੀਂ। ਪੁਰਾਣੇ ਡਾਕਟਰਾਂ ਨੂੰ ਇਸ ਬੀਮਾਰੀ ਸਬੰਧੀ ਪਛਾਣ ਜ਼ਰੂਰ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਬੱਚਿਆਂ ਨੂੰ ਵੱਧ ਤੋਂ ਵੱਧ ਗਲਘੋਟੂ ਬੀਮਾਰੀਆਂ ਸਬੰਧੀ ਟੀਕਾਕਰਨ ਜਰੂਰ ਕਰਵਾਉਣ।

ਇਹ ਵੀ ਪੜੋ:ਦੀਵੇ ਦੀ ਲੋਅ ਨਾਲ ਫੋਟੋ ਬਣਾ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

Last Updated : Jun 3, 2022, 10:53 AM IST

ABOUT THE AUTHOR

...view details