ਬਠਿੰਡਾ : ਬੁੱਧਵਾਰ ਸ਼ਾਮ ਨੂੰ ਤੇਜ਼ ਹਨੇਰੀ ਅਤੇ ਮੀਂਹ ਕਾਰਨ ਜ਼ਿਲ੍ਹੇ ਦੇ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।
ਰਜਬਾਹਾ ਟੁੱਟਣ ਕਾਰਨ ਕਿਸਾਨਾਂ ਨੂੰ ਝੱਲਣਾ ਪਿਆ ਭਾਰੀ ਨੁਕਸਾਨ - Rajbaha
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਤੋਂ ਬਾਅਦ ਮੀਂਹ ਨਾਲ ਜਿਥੇ ਲੋਕਾਂ ਨੂੰ ਰਾਹਤ ਮਿਲੀ ਹੈ। ਉਥੇ ਹੀ ਬਠਿੰਡਾ ਦੇ ਪਿੰਡ ਚੱਕ ਅਤਰ ਅਤੇ ਧੁਨੀ ਕੇ ਵਿੱਚ ਰਜਬਾਹਾ ਟੁੱਟ ਜਾਣ ਕਾਰਨ ਖੇਤਾਂ ਸਮੇਤ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਇਸ ਕਾਰਨ ਪਿੰਡਵਾਸੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
![ਰਜਬਾਹਾ ਟੁੱਟਣ ਕਾਰਨ ਕਿਸਾਨਾਂ ਨੂੰ ਝੱਲਣਾ ਪਿਆ ਭਾਰੀ ਨੁਕਸਾਨ](https://etvbharatimages.akamaized.net/etvbharat/prod-images/768-512-3548070-thumbnail-3x2-bathinda.jpg)
ਤੇਜ਼ ਹਨੇਰੀ ਅਤੇ ਮੀਂਹ ਕਾਰਨ ਪਿੰਡ ਚੱਕ ਅਤਰ ਵਾਲਾ ਵਿਖੇ ਰਜਬਾਹਾ ਟੁੱਟ ਜਾਣ ਨਾਲ ਪੂਰੇ ਪਿੰਡ ਵਿੱਚ ਪਾਣੀ ਭਰ ਗਿਆ ਹੈ। ਪਿੰਡਵਾਸੀਆਂ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਤੂਫਾਨ ਕਾਰਨ ਪਿੰਡ ਵਿੱਚ ਕਈ ਦਰਖ਼ਤ ਟੁੱਟ ਕੇ ਰਾਜਬਾਹੇ ਵਿੱਚ ਡਿੱਗ ਗਏ ਜਿਸ ਕਾਰਨ ਰਜਬਾਹੇ ਵਿੱਚ ਦਰਾੜ ਪੈ ਗਈ। ਦਰਖਤਾਂ ਦੇ ਟੁੱਟਣ ਨਾਲ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਵੀ ਡਿੱਗ ਪਏ ਜਿਸ ਕਾਰਨ ਪਾਣੀ ਓਵਰਫਲੋ ਹੋ ਕੇ ਪੂਰੇ ਪਿੰਡ ਵਿੱਚ ਭਰ ਗਿਆ। ਪਿੰਡ ਅੰਦਰ ਖੇਤਾਂ ਸਮੇਤ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ।
ਪਿੰਡਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਪਰ ਕਈ ਘੰਟਿਆਂ ਦੇ ਬਾਅਦ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪੁੱਜੇ। ਪਿੰਡਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਰਜਬਾਹੇ ਦੀ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।