ਪੰਜਾਬ

punjab

ETV Bharat / city

Farmers Protest: ਜੇਕਰ ਪਿੱਛੇ ਹਟੇ ਤਾਂ ਉਜੜ ਜਾਵੇਗਾ ਪੰਜਾਬ: ਲੱਖਾ ਸਿਧਾਣਾ

ਲੱਖਾ ਸਿਧਾਣਾ (Lakha sidhana) ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਖੇ ਪਹੁੰਚੇ। ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਨੀ ਜ਼ਰੂਰੀ ਹੈ ਤਾਂ ਜੋ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੂੰ ਲੱਖਾ ਸਿਧਾਣਾ (Lakha sidhana) 26 ਜਨਵਰੀ ਹਿੰਸਾ (January 26 Violence) ਮਾਮਲੇ ਵਿੱਚ ਲੋੜੀਂਦਾ ਹੈ।

Farmers Protest: ਜੇਕਰ ਪਿੱਛੇ ਹਟੇ ਤਾਂ ਉਜੜ ਜਾਵੇਗਾ ਪੰਜਾਬ: ਲੱਖਾ ਸਿਧਾਣਾ
Farmers Protest: ਜੇਕਰ ਪਿੱਛੇ ਹਟੇ ਤਾਂ ਉਜੜ ਜਾਵੇਗਾ ਪੰਜਾਬ: ਲੱਖਾ ਸਿਧਾਣਾ

By

Published : Jun 4, 2021, 7:07 PM IST

ਬਠਿੰਡਾ:26 ਜਨਵਰੀ ਹਿੰਸਾ (January 26 Violence) ਮਾਮਲੇ ਵਿੱਚ ਲੋੜੀਂਦੇ ਸਵਾ ਲੱਖ ਰੁਪਏ ਦੇ ਇਨਾਮੀ ਰਾਸ਼ੀ ਵਾਲੇ ਲੱਖਾ ਸਿਧਾਣਾ (Lakha sidhana) ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਖੇ ਪਹੁੰਚੇ। ਲੱਖਾ ਸਿਧਾਣਾ (Lakha sidhana) ਦੇ ਕੋਟਸ਼ਮੀਰ ਪਹੁੰਚਣ ਤੋਂ ਪਹਿਲਾਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਲੱਖਾ ਸਿਧਾਣਾ (Lakha sidhana) ਵੱਲੋਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਨੀ ਜ਼ਰੂਰੀ ਹੈ ਇਸ ਲਈ ਉਹ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।

Farmers Protest: ਜੇਕਰ ਪਿੱਛੇ ਹਟੇ ਤਾਂ ਉਜੜ ਜਾਵੇਗਾ ਪੰਜਾਬ: ਲੱਖਾ ਸਿਧਾਣਾ

ਇਹ ਵੀ ਪੜੋ: ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਅਤੇ ਸਕੱਤਰ ਦਾ ਸਾੜਿਆ ਪੁਤਲਾ

ਲੱਖਾ ਸਿਧਾਣਾ (Lakha sidhana) ਨੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਜਗ੍ਹਾ-ਜਗ੍ਹਾ ਉਨ੍ਹਾਂ ਦੇ ਸੰਬੋਧਨ ਕਰਨ ਵਾਲੀਆਂ ਥਾਂਵਾਂ ਉੱਤੇ ਪੁਲਿਸ ਬਲ ਤਾਇਨਾਤ ਕਰ ਕੇ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਨ੍ਹਾਂ ਸਿਆਸੀ ਲੂੰਬੜ ਚਾਲਾਂ ਦਾ ਵਿਰੋਧ ਕਰਨ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਤਿੰਨ ਕਾਲੇ ਕਾਨੂੰਨ ਵਾਪਸ ਨਾ ਹੋਏ ਤਾਂ ਪੰਜਾਬ ਬਰਬਾਦ ਹੋ ਜਾਵੇਗਾ ਇਸ ਲਈ ਹਰ ਹਾਲਤ ਵਿੱਚ ਜਿੱਤਣ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ ਅਤੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦਬਾਅ ਬਣਾਉਣ ਲਈ ਨੀਤੀ ਬਣਾਈ ਜਾ ਰਹੀ ਹੈ।

ਦਿੱਲੀ ਪੁਲਿਸ ਨੂੰ ਲੋੜੀਦਾ ਹੈ ਲੱਖਾ ਸਿਧਾਣਾ (Lakha sidhana)
ਦੱਸਣਯੋਗ ਹੈ ਕਿ ਦਿੱਲੀ ਪੁਲਿਸ ਨੂੰ ਲੱਖਾ ਸਿਧਾਣਾ (Lakha sidhana) 26 ਜਨਵਰੀ ਹਿੰਸਾ ਮਾਮਲੇ ਵਿੱਚ ਲੋੜੀਂਦਾ ਹੈ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ (Lakha sidhana) ਨੂੰ ਫੜਨ ਲਈ ਕਈ ਵਾਰ ਪੰਜਾਬ ਵਿੱਚ ਛਾਪੇਮਾਰੀ ਵੀ ਕੀਤੀ, ਪਰ ਫ਼ਿਲਹਾਲ ਲੱਖਾ ਸਿਧਾਣਾ (Lakha sidhana) ਵੱਲੋਂ ਕਿਸਾਨ ਅੰਦੋਲਨ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਸੰਬੋਧਨ ਕਰਨ ਵਾਲੀਆਂ ਥਾਵਾਂ ਉੱਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਬਲ ਤਾਇਨਾਤ ਕੀਤਾ ਜਾਂਦਾ ਹੈ।

ਇਹ ਵੀ ਪੜੋ: EXCLUSIVE: ਇਹ ਸਿਆਸੀ ਸੁਸਾਈਡ ਜਾਂ ਖ਼ੁਦ ਨੂੰ ਕੀਤਾ ਸੁਰਜੀਤ: ਪਿਰਮਲ ਖ਼ਾਲਸਾ

ABOUT THE AUTHOR

...view details