ਪੰਜਾਬ

punjab

ETV Bharat / city

ਬਠਿੰਡਾ: ਵਾਅਦੇ ਤੋਂ ਮੁਕਰੀ ਸਰਕਾਰ ਖ਼ਿਲਾਫ਼ ਡਟੇ ਕਿਸਾਨ - ਮਿੰਨੀ ਸੈਕਟਰੀਏਟ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਜੋ ਆਰ ਪਾਰ ਦੀ ਲੜਾਈ ਲੜ ਕੇ ਹੀ ਘਰ ਜਾਣਗੇ।

ਵਾਅਦੇ ਤੋਂ ਮੁਕਰੀ ਸਰਕਾਰ ਖ਼ਿਲਾਫ਼ ਡਟੇ ਕਿਸਾਨ
ਵਾਅਦੇ ਤੋਂ ਮੁਕਰੀ ਸਰਕਾਰ ਖ਼ਿਲਾਫ਼ ਡਟੇ ਕਿਸਾਨ

By

Published : Jul 5, 2021, 4:17 PM IST

ਬਠਿੰਡਾ: ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਲਏ ਗਏ ਸਖ਼ਤ ਫ਼ੈਸਲੇ ਅਤੇ ਬਣਾਏ ਗਏ ਕਾਨੂੰਨਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਦੇ ਆ ਰਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਗਿਆ।

ਇਹ ਵੀ ਪੜੋ: 'ਕਿਸਾਨੀ ਧਰਨੇ ਨੇੜੇ ਪਲਟਿਆ ਟਰੱਕ, ਕਿਸਾਨਾਂ ਨੇ ਦੱਸਿਆ ਕੇਂਦਰ ਦੀ ਚਾਲ'

ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਪਰਾਲੀ ਸਾੜਨ ਨੂੰ ਲੈ ਕੇ ਦਰਜ ਕੀਤੇ ਮਾਮਲੇ ਰੱਦ ਕਰਾਉਣ ਲਈ ਪਿਛਲੇ ਸਾਲ ਹਜ਼ਾਰਾਂ ਕੇਸ ਪੁਲਿਸ ਵਲੋਂ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਸੀ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾਂਦਾ ਰਿਹਾ ਹੈ। ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਦੇਣ ਦਾ ਵਾਅਦਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਹਾਲੇ ਤਕ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਰਜ਼ਾ ਮੁਆਫ਼ ਕੀਤਾ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਮਿੰਨੀ ਸੈਕਟਰੀਏਟ ਦਾ ਘਿਰਾਓ ਕੀਤਾ ਗਿਆ ਹੈ।

ਵਾਅਦੇ ਤੋਂ ਮੁਕਰੀ ਸਰਕਾਰ ਖ਼ਿਲਾਫ਼ ਡਟੇ ਕਿਸਾਨ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇਣ ਤੋਂ ਬਾਅਦ ਵੀ ਪਰਾਲੀ ਸਾੜਨ ਦੇ ਦਰਜ ਕੀਤੇ ਮਾਮਲੇ ਰੱਦ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੀ ਤਾਂ ਜੋ ਆਰ ਪਾਰ ਦੀ ਲੜਾਈ ਲੜ ਕੇ ਹੀ ਘਰ ਜਾਣਗੇ।

ਇਹ ਵੀ ਪੜੋ: ਬਠਿੰਡਾ 'ਚ ਕਿਸਾਨਾਂ ਨੇ ਪਾਇਆ ਭੜਥੂ

ABOUT THE AUTHOR

...view details