ਪੰਜਾਬ

punjab

ETV Bharat / city

ਬਠਿੰਡਾ ਦੀ ਅਨਾਜ ਮੰਡੀ 'ਚ ਮਜ਼ਦੂਰ ਹੋਏ ਖੱਜਲ ਖੁਆਰ - ਮੰਡੀ 'ਚ ਖੱਜਲ ਖੁਆਰ ਹੋ ਰਹੇ ਕਿਸਾਨ

ਬਠਿੰਡਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ 60 ਫ਼ੀਸਦੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਵੀ ਮਜ਼ਦੂਰ ਤੇ ਕਿਸਾਨ ਵਰਗ ਨੂੰ ਮੰਡੀ 'ਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਕਿਸਾਨ ਅਤੇ ਮਜ਼ਦੂਰ ਹੋ ਰਹੇ ਬਠਿੰਡਾ ਮੰਡੀ ਵਿੱਚ ਖੱਜਲ ਖੁਆਰ
ਕਿਸਾਨ ਅਤੇ ਮਜ਼ਦੂਰ ਹੋ ਰਹੇ ਬਠਿੰਡਾ ਮੰਡੀ ਵਿੱਚ ਖੱਜਲ ਖੁਆਰ

By

Published : May 16, 2020, 10:57 AM IST

ਬਠਿੰਡਾ: ਜ਼ਿਲ੍ਹੇ 'ਚ ਕਣਕ ਦੀ ਖਰੀਦ ਕਾਫੀ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਪ੍ਰਸ਼ਾਸਨ ਦੀ ਮੰਨੀਏ ਤਾਂ ਉਨ੍ਹਾਂ ਪਾਸੋਂ 60 ਫੀਸਦੀ ਤੋਂ ਵੀ ਜ਼ਿਆਦਾ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਕਿਸਾਨ ਤੇ ਮਜ਼ਦੂਰ ਵਰਗ ਪਰੇਸ਼ਾਨ ਹਨ।

ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਅਨਾਜ ਮੰਡੀ ਚਾਰੋਂ ਪਾਸੇ ਤੋਂ ਬੰਦ ਨਹੀਂ ਹੈ ਜਿਸ ਕਰਕੇ ਅਵਾਰਾ ਪਸ਼ੂ ਤੇ ਬਾਹਰਲੇ ਲੋਕ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰਾਤ ਵਿੱਚ ਉਨ੍ਹਾਂ ਨੂੰ ਆਪਣੀ ਫਸਲ ਦੀ ਚੌਕੀਦਾਰੀ ਵੀ ਕਰਨੀ ਪੈਂਦੀ ਹੈ। ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਚੌਕੀਦਾਰ, ਸੁਰੱਖਿਆ ਕਰਮਚਾਰੀ ਤੈਨਾਤ ਨਹੀਂ ਕੀਤਾ ਗਿਆ ਹੈ। ਕਿਸਾਨ ਨੇ ਕਿਹਾ ਕਿ ਉਹ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਅਨਾਜ ਮੰਡੀ ਵਿੱਚ ਚਾਰ ਦੀਵਾਰੀ ਕਰਵਾਈ ਜਾਏ ਅਤੇ ਬਕਾਇਦਾ ਗੇਟ ਲੱਗਣ ਤਾਂ ਜੋ ਰਾਤ ਵੇਲੇ ਇਨ੍ਹਾਂ ਨੂੰ ਬੰਦ ਕੀਤਾ ਜਾ ਸਕੇ।

ਕਿਸਾਨ ਅਤੇ ਮਜ਼ਦੂਰ ਹੋ ਰਹੇ ਬਠਿੰਡਾ ਮੰਡੀ ਵਿੱਚ ਖੱਜਲ ਖੁਆਰ

ਇਸ ਤੋਂ ਇਲਾਵਾ ਮਜ਼ਦੂਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੁੱਧ ਕੋਈ ਨਹੀਂ ਲੈ ਰਿਹਾ ਉਹ ਮਜਬੂਰੀ ਦੇ ਕਾਰਨ ਇਸ ਅਨਾਜ ਮੰਡੀ ਵਿੱਚ ਬੋਰੀਆਂ ਚੁੱਕ ਰਹੇ ਹਨ। ਸੰਜੀਵ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਵਾਪਸ ਜਾਣਾ ਚਾਹੁੰਦਾ ਹੈ, ਕਿਉਂਕਿ ਇੱਥੇ ਨਾ ਤਾਂ ਉਨਾਂ ਨੂੰ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਕੋਲ ਪੈਸੇ ਹਨ। ਇਸ ਲਈ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਮਜ਼ਦੂਰਾਂ ਲਈ ਗੱਡੀ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋਂ ਉਹ ਵਾਪਿਸ ਘਰ ਪਰਤ ਸਕਣ।

ਮਜ਼ਦੂਰ ਨਾਨਕ ਕੁਮਾਰ ਦਾ ਕਹਿਣਾ ਹੈ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਬਕਾਇਦਾ ਉਨ੍ਹਾਂ ਦੀ ਟਿਕਟ ਵੀ ਬਣ ਗਈ ਸੀ ਪਰ ਭੀੜ ਜ਼ਿਆਦਾ ਹੋਣ ਕਰਕੇ ਉਹ ਟਰੇਨ ਨਹੀਂ ਫੜ ਸਕਿਆ। ਨਾਨਕ ਦਾ ਕਹਿਣਾ ਹੈ ਕਿ ਕਣਕ ਦੀ ਬੋਰੀ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਢੋਈ ਹੁਣ ਮਜਬੂਰੀ ਦੇ ਕਾਰਨ ਉਨ੍ਹਾਂ ਨੂੰ ਇਹ ਚੱਕਣੀ ਪੈ ਰਹੀ ਹੈ। ਪੀੜਤ ਦਾ ਕਹਿਣਾ ਹੈ ਕਿ ਪੁਲਿਸ ਵੀ ਉਨ੍ਹਾਂ ਨਾਲ ਕੁੱਟਮਾਰ ਕਰ ਰਹੀ ਹੈ ਜੋ ਕਿ ਸਹੀ ਨਹੀਂ ਹੈ।

ABOUT THE AUTHOR

...view details