ਬਠਿੰਡਾ: ਸ਼ਿਵ ਸੈਨਾ (Shiv Sena) ਆਗੂ ਵੱਲੋ ਕਿਸਾਨ ਅੰਦੋਲਨ ’ਤੇ ਦਿੱਤੇ ਬਿਆਨ ਤੋਂ ਬਾਅਦ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸ਼ਿਵ ਸੈਨਾ (Shiv Sena) ਆਗੂ ਸੁਧੀਰ ਸੂਰੀ (Sudhir Suri) ਵੱਲੋਂ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ (Farmer Strike) ਨੂੰ ਮੇਲਾ ਦੱਸਦੇ ਹੋਏ ਕਿਹਾ ਕਿ ਕਿ ਕਿਸਾਨ ਮੇਲਾ ਦੇਖਣ ਜਾਂਦੇ ਹਨ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਲੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਪਰ ਮੇਲੇ ਵਿੱਚ ਅਮਰੂਦਾਂ ਨੂੰ ਪੁੱਛਦਾ ਵੀ ਕੋਈ ਨਹੀਂ।
Farmer Strike: ਕਿਸਾਨੀ ਅੰਦੋਲਨ ’ਤੇ ਦਿੱਤੇ ਬਿਆਨ ਤੋਂ ਭੜਕੀਆਂ ਜਥੇਬੰਦੀਆਂ - statement on the peasant movement
ਕਿਸਾਨ ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ (Shiv Sena) ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਆਏ ਦਿਨ ਪੰਜਾਬ ਵਿੱਚ ਧਰਮ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਪਿੱਛੇ ਸਿਰਫ਼ ਇੱਕੋ ਮੰਤਵ ਨਜ਼ਰ ਆ ਰਿਹਾ ਹੈ ਕਿ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ (Farmer Strike) ਨੂੰ ਤਾਰੋਪੀਡ ਕੀਤਾ ਜਾ ਸਕੇ।
ਉਹਨਾਂ ਨੇ ਕਿਹਾ ਕਿ ਧਾਰਮਿਕ ਸੰਗਠਨ ਦੇ ਆਗੂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਕੇ ਧਾਰਮਿਕ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਆਏ ਦਿਨ ਪੰਜਾਬ ਵਿੱਚ ਧਰਮ ਨੂੰ ਲੈ ਕੇ ਵਾਪਰੀਆਂ ਘਟਨਾਵਾਂ ਪਿੱਛੇ ਸਿਰਫ਼ ਇੱਕੋ ਮੰਤਵ ਨਜ਼ਰ ਆ ਰਿਹਾ ਹੈ ਕਿ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ (Farmer Strike) ਨੂੰ ਤਾਰੋਪੀਡ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੰਦੋਲਨ ਤੋਂ ਬਾਅਦ ਅਜਿਹੇ ਲੋਕਾਂ ਨਾਲ ਨਿਪਟਣ ਦੀ ਵੀ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਪੰਜਾਬ ਦਾ ਮਾਹੌਲ ਫਿਰ ਤੋਂ ਖਰਾਬ ਨਾ ਕਰ ਸਕਣ।
ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਨੂੰ ਕਿਸਾਨ ਅੰਦੋਲਨ (Farmer Strike) ਖ਼ਿਲਾਫ਼ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੇਕਰ ਇਹ ਲੋਕ ਇਸ ਤਰ੍ਹਾਂ ਹੀ ਬਿਆਨਬਾਜ਼ੀ ਕਰਦੇ ਰਹੇ ਤਾਂ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ।
ਇਹ ਵੀ ਪੜੋ: Land Disputes: ਜਮੀਨੀ ਵਿਵਾਦ ਕਾਰਨ ਕਿਸਾਨ ਜੱਥੇਬੰਦੀਆਂ ਹੋਈਆਂ ਆਹਮੋ-ਸਾਹਮਣੇ