ਬਠਿੰਡਾ:ਪੰਜਾਬ ਅੰਦਰ ਸੱਤਾ ਬਦਲਣ ਤੋਂ ਬਾਅਦ ਵੀ ਕਰਜ਼ੇ ਹੇਠ ਦੱਬੇ ਕਿਸਾਨਾਂ ਵੱਲੋ ਖੁਦਕੁਸ਼ੀ ਕਰਨ ਦਾ ਸਿਲਸਲਾ ਜਾਰੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੇ ਲਈ ਨਿਗਲ ਲਿਆ। ਜਿਸ ਕਾਰਨ ਕਿਸਾਨ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੱਚੇ ਨੇ ਘਰੋਂ ਭੱਜ ਗਿਆ ਜਿਸ ਕਾਰਨ ਉਸਦਾ ਬਚਾਅ ਹੋ ਗਿਆ।
ਕਿਸਾਨ ਦੇ ਬੱਚੇ ਨੇ ਪਾਇਆ ਰੌਲਾ: ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਦੇ ਸਿਰ ਤੇ ਕਰਜ਼ ਸੀ ਜਿਸ ਕਾਰਨ ਉਸਦੇ ਮਾਂ ਪਿਓ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਆਪਣੇ ਉਸ ਨੂੰ ਜ਼ਹਿਰੀਲੀ ਚੀਜ਼ ਪਿਲਾਉਣੀ ਚਾਹੀ ਤਾਂ ਉਹ ਬਾਹਰ ਭੱਜ ਆਇਆ ਅਤੇ ਰੌਲਾ ਪਾ ਕੇ ਉਸ ਨੂੰ ਸਾਰਿਆਂ ਨੂੰ ਦੱਸਿਆ। ਹਾਲਾਂਕਿ ਇਸ ਨਾਲ ਬੱਚੇ ਦੇ ਮਾਂ ਪਿਓ ਦੀ ਮੌਤ ਹੋ ਗਈ ਹੈ।
ਕਰਜ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ ਕਰਜ਼ੇ ਨੇ ਉਜਾੜਿਆ ਹੱਸਦਾ ਖੇਡਦਾ ਪਰਿਵਾਰ: ਮਾਮਲੇ ਸਬੰਧੀ ਮ੍ਰਿਤਕ ਦੇ ਪੁੱਤਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੇ ਦਿਨ ਕਿਸਾਨ ਚਮਕੋਰ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਕੋਰ ਨੇ ਕਰਜ਼ੇ ਤੋ ਤੰਗ ਆ ਕੇ ਜ਼ਹਿਰ ਨਿਗਲ ਲਿਆ ਸੀ ਤੇ ਉਹਨਾਂ ਨੇ ਆਪਣੇ 10 ਸਾਲਾ ਇਕਲੌਤੇ ਪੁੱਤਰ ਸਨੀ ਸਿੰਘ ਨੂੰ ਦਵਾਈ ਪਿਲਾਉਣ ਲੱਗੇ ਤਾਂ ਉਸਨੇ ਭੱਜ ਕੇ ਬਾਹਰ ਆ ਕੇ ਰੌਲਾ ਪਾ ਦਿੱਤਾ।
ਦੋਵੇਂ ਪਤੀ ਪਤਨੀ ਦੀ ਹੋਈ ਮੌਤ: ਪਿੰਡ ਵਾਸੀਆਂ ਨੇ ਕਿਸਾਨ ਪਤੀ ਪਤਨੀ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆਂ ਸੀ ਪਰ ਬੀਤੀ ਦਿਨ ਕਿਸਾਨ ਦੀ ਪਤਨੀ ਦੀ ਮੌਤ ਹੋ ਗਈ ਅਤੇ ਬਾਅਦ ਚ ਕਿਸਾਨ ਚਮਕੋਰ ਸਿੰਘ ਦੀ ਵੀ ਮੋਤ ਹੋ ਗਈ। ਮ੍ਰਿਤਕ ਦੇ ਭਰਾ ਅਤੇ ਰਿਸੇਤਦਾਰਾਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਸੀ ਜਿਸ ਕਰਕੇ ਦੋਵਾਂ ਨੇ ਜਹਿਰੀਲੀ ਵਸਤੂ ਨਿਗਲ ਲਈ ਅਤੇ ਆਪਣੇ ਪੁੱਤਰ ਨੂੰ ਵੀ ਜ਼ਹਿਰ ਪਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਭੱਜ ਗਿਆ।
ਕਿਸਾਨ ’ਤੇ ਸੀ 8 ਲੱਖ ਦਾ ਕਰਜ਼ਾ: ਮ੍ਰਿਤਕ ਕਿਸਾਨ ਚਮਕੋਰ ਸਿੰਘ ਕੋਲ ਮਹਿਜ 3 ਏਕੜ ਜਮੀਨ ਸੀ ਤੇ ਸਿਰ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ 8 ਲੱਖ ਦਾ ਕਰਜ਼ਾ ਸੀ ਤੇ ਹਾੜੀ ਦੀ ਫਸਲ ਘੱਟ ਹੋਈ ਸੀ ਜਦਕਿ ਕਰਜ਼ਾ ਲੈਣ ਵਾਲੇ ਘਰ ‘ਚ ਗੇੜੇ ਮਾਰ ਰਹੇ ਸੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਫਿਲਹਾਲ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਅਤੇ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਮੌਕੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਕਿਸਾਨ ਅਤੇ ਉਸਦੀ ਪਤਨੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋਣ ਕਾਰਨ ਖੁਦਕੁਸ਼ੀ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਧਾਰਾ 174 ਮਾਮਲੇ ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜੋ:ਤਜਿੰਦਰ ਪਾਲ ਦੇ ਪਿਤਾ ਪ੍ਰੀਤਪਾਲ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸੀ ਅੱਗੇ ਦੀ ਰਣਨੀਤੀ