ਫ਼ਰੀਦਕੋਟ: ਸ਼ਹਿਰ ਵਾਸੀਆਂ ਵੱਲੋਂ ਰਮਜਾਨ ਦੇ ਰੋਜ਼ਿਆਂ ਦੇ 27ਵੇਂ ਦਿਨ ਸਾਂਝੇ ਤੌਰ ਤੇ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਸਭ ਧਰਮਾਂ ਦੇ ਲੋਕਾਂ ਨੇ ਮਿਲ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਹੋਇਆ ਰੋਜ਼ੇ ਖੁਲਵਾਏ।
ਫ਼ਰੀਦਕੋਟ 'ਚ ਸਭ ਧਰਮਾਂ ਦੇ ਲੋਕਾਂ ਨੇ ਮਿਲ ਕੀਤਾ ਇਫਤਾਰ ਪਾਰਟੀ ਦਾ ਆਯੋਜਨ - ਮਹਾਤਮਾਂ ਗਾਂਧੀ ਸਕੂਲ
ਫ਼ਰੀਦਕੋਟੀ ਤਹਿਜ਼ੀਬ ਨੂੰ ਕਾਇਮ ਰੱਖਦੇ ਹੋਏ ਸ਼ਹਿਰ ਵਾਸੀ ਪਿਛਲੇ ਇਕ ਦਹਾਕੇ ਤੋਂ ਮਿਲ ਕੇ ਕਰਦੇ ਆ ਰਹੇ ਨੇ ਰੋਜ਼ਿਆਂ ਦੀ ਸਮਾਪਤੀ 'ਤੇ ਇਫ਼ਤਾਰ ਪਾਰਟੀ ਦਾ ਆਯੋਜਨ। ਇਸੇ ਲੜੀ ਤਹਿਤ ਫਰੀਦਕੋਟ ਦੇ ਮਹਾਤਮਾਂ ਗਾਂਧੀ ਸਕੂਲ 'ਚ ਇਫਤਾਰ ਪਾਰਟੀ ਮਨਾਈ ਗਈ।
ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਇਸ ਪਵਿੱਤਰ ਤਿਉਹਾਰ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਾਸੀ ਇਸੇ ਤਰ੍ਹਾਂ ਹੀ ਮਿਲ ਕੇ ਖੁਸ਼ੀਆਂ ਮਨਾਉਂਦੇ ਰਹਿਣ।
ਇਸ ਮੌਕੇ 'ਤੇ ਪਹੁੰਚੇ IG ਬਠਿੰਡਾ ਐੱਮਐੱਫ਼ ਫ਼ਾਰੂਖੀ ਨੇ ਕਿਹਾ ਕਿ ਫ਼ਰੀਦਕੋਟ ਵਾਸੀ ਪਿਛਲੇ 10 ਸਾਲ ਤੋਂ ਲਗਾਤਾਰ ਮੁਸਲਿਮ ਭਾਈਚਾਰੇ ਦੇ ਇਸ ਪਵਿੱਤਰ ਤਿਉਹਾਰ 'ਤੇ ਇਫ਼ਤਾਰ ਪਾਰਟੀ ਮਨਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਸੰਦੇਸ਼ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਇਕੋ ਜਗ੍ਹਾ ਇੱਕਠੇ ਹੋ ਕੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ। ਉਨ੍ਹਾਂ ਸਭ ਨੂੰ ਰਮਜ਼ਾਨ ਦੇ ਰੋਜ਼ਿਆਂ ਦੀ ਵਧਾਈ ਦਿੱਤੀ।