ਬਠਿੰਡਾ :ਬਠਿੰਡਾ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਆਪਣੇ ਲਾਡਲੇ ਪੁੱਤਰ ਨੂੰ ਹੀ ਘਰ ਵਿੱਚ ਪਰਿਵਾਰਕ ਮੈਬਰਾਂ ਨੇ ਜੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਆਪਣੇ ਦੋ ਭਰਾਵਾਂ ਦਾ ਵਿਚਾਲੜਾ ਭਰਾ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੋਣ ਕਰਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪਰੇਸ਼ਾਨ ਕਰਦਾ ਸੀ ਜਿਸ ਕਰਕੇ ਪਰਿਵਾਰ ਨੇ ਉਸ ਨੂੰ ਘਰ ਵਿੱਚ ਹੀ ਕਿਸੇ ਕੈਦੀ ਦੀ ਤਰ੍ਹਾਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆਂ ਹੋਇਆਂ ਹੈ।
ਹੈਸੀਅਤ ਅਨੁਸਾਰ ਕਰਵਾਇਆ ਇਲਾਜ :ਗਰੀਬ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਨੌਜਵਾਨ ਦਾ ਇਲਾਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਇਆ ਅਤੇ ਹੁਣ ਨੌਜਵਾਨ ਦੀ ਮਾਤਾ ਰੋ-ਰੋ ਕੇ ਨਵੀਂ "ਆਪ" ਸਰਕਾਰ ਤੋਂ ਇਸ ਨੌਜਵਾਨ ਦਾ ਇਲਾਜ ਕਰਵਾਉਣ ਦੀ ਗੁਹਾਰ ਲਾ ਰਹੀ ਹੈ।
ਮਲਕਾਣਾ ਦੀ ਅਨਾਜ਼ ਮੰਡੀ ਵਿੱਚ ਰਹਿੰਦੇ ਗ਼ਰੀਬ ਪਰਿਵਾਰ:ਮਲਕਾਣਾ ਦੀ ਅਨਾਜ ਮੰਡੀ ਵਿੱਚ ਰਹਿੰਦੇ ਗਰੀਬ ਪਰਿਵਾਰ ਦਾ ਇਹ ਨੌਜਵਾਨ ਕਾਫੀ ਸਮੇਂ ਤੋ ਬਿਮਾਰ ਹੈ। ਜਿਸ ਕਰ ਕੇ ਉਹ ਹੁਣ ਕਈ ਵਾਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਬਰਾਂ ਨੂੰ ਇਸ ਕਦਰ ਪਰੇਸ਼ਾਨ ਕਰਦਾ ਹੈ ਕਿ ਉਹਨਾਂ ਦੇ ਡਲੇ ਤੱਕ ਮਰਦਾ ਹੈ ਜਾਂ ਨੰਗਾ ਹੋ ਕੇ ਪਿੰਡ ਵਿੱਚ ਘੂੰਮਦਾ ਹੈ।
ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ:ਜਿਸ ਤੋ ਪਰੇਸ਼ਾਨ ਪਰਿਵਾਰ ਨੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਨੌਜਵਾਨ ਦੀ ਮਾਤਾ ਆਪਣੇ ਪੁੱਤਰ ਦੇ ਹਾਲ ਦੇਖ ਕੇ ਸਾਰਾ ਦਿਨ ਰੋ-ਰੋ ਕੇ ਆਪਣਾ ਦਿਨ ਟਪਾਉਦੀ ਹੈ ਤੇ ਪ੍ਰਮਾਤਮਾ ਅੱਗੇ ਉਸ ਨੂੰ ਠੀਕ ਕਰਨ ਦੀਆਂ ਅਰਦਾਸਾਂ ਕਰਦੀ ਰਹਿੰਦੀ ਹੈ, ਭਰੇ ਮਨ-ਮਾਨ ਉਸ ਦੀ ਮਾਤਾ ਨੇ ਦੱਸਿਆਂ ਕਿ ਉਸ ਦੇ ਤਿੰਨ ਪੁੱਤਰਾਂ ਵਿੱਚੋ ਇਹ ਵਿਚਾਲੜਾ ਪੁੱਤਰ ਹੈ ਜੋ ਕਿ ਦਿਮਾਗੀ ਤੋਰ ਤੇ ਪ੍ਰੇਸਾਨ ਹੈ ਅਤੇ ਪਿੰਡ ਅਤੇ ਪ੍ਰੀਵਾਰ ਨੂੰ ਤੰਗ ਕਰਦਾ ਹੈ। ਜਿਸ ਕਰਕੇ ਉਸ ਨੂੰ ਸੰਗਲ ਲਗਾ ਕੇ ਰੱਖ ਰਹੇ ਹਾਂ। ਪਰਿਵਾਰ ਮੈਬਰਾਂ ਨੇ ਦੱਸਿਆਂ ਕਿ ਉਸ ਦਾ ਇਲਾਜ ਵੀ ਘਰ ਦੀ ਗਰੀਬੀ ਅਨੁਸਾਰ ਕਰਵਾਉਣ ਦੀ ਕੋਸੀਸ ਕੀਤੀ ਪਰ ਕੋਈ ਫਰਕ ਨਹੀ ਪਿਆਂ ਹੁਣ ਪ੍ਰੀਵਾਰ ਮੈਬਰ ਵੀ ਸਰਕਾਰ ਤੋ ਇਸ ਦਾ ਇਲਾਜ ਕਰਵਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ :ਹਨੀ ਟ੍ਰੈਪ ਦਾ ਸ਼ਿਕਾਰ ਫੌਜੀ ਜਵਾਨ, Whatsapp ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਭੇਜੀ ਰਣਨੀਤਕ ਮਹੱਤਤਾ ਦੀ ਜਾਣਕਾਰੀ