ਬਠਿੰਡਾ: ਜ਼ਿਲ੍ਹੇ ਦੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਵੱਡਾ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਕਾਰਨ ਇਹ ਧਮਾਕਾ ਹੋਇਆ ਜਿਸ ਕਾਰਨ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਨਾਲ ਹੀ ਇਸ ਧਮਾਕੇ ਦੇ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਬਿਜਲੀ ਉਤਪਾਦਨ ਹੋਇਆ ਠੱਪ:ਦੱਸ ਦਈਏ ਕਿ ਸ਼ੁੱਕਰਵਾਰ ਦੇਰ ਰਾਤ ਥਰਮਲ ਪਲਾਂਟ ਵਿਚ ਵੱਡਾ ਧਮਾਕਾ ਹੋਇਆ ਤੇ ਰਾਖ ਨਾਲ ਭਰੇ ਈਐੱਸਪੀ ਦੇ ਪਿੱਲਰ ਹੇਠਾਂ ਬੈਠ ਗਏ। ਇਸ ਕਾਰਨ ਦੋ ਮੁਲਾਜ਼ਮਾਂ ਦੇ ਪੈਰ ਵੀ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਈਐੱਸਪੀ ਰਾਖ ਨਾਲ ਨੱਕੋ ਨੱਕ ਭਰ ਚੁੱਕੀ ਸੀ ਅਤੇ ਇਸ ਦੀ ਨਿਕਾਸੀ ਬੰਦ ਹੋ ਚੁੱਕੀ ਸੀ।
ਈਐੱਸਪੀ ਡਿੱਗਣ ਕਾਰਨ ਵੱਡਾ ਧਮਾਕਾ: ਥਰਮਲ ਪਲਾਂਟ ਦੇ ਸੂਤਰਾਂ ਅਨੁਸਾਰ ਯੂਨਿਟ ਨੰਬਰ ਦੋ ਦੀ ਈਐੱਸਪੀ ਡਿੱਗ ਜਾਣ ਕਾਰਨ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਮੁੱਚੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।