ਚੰਡੀਗੜ੍ਹ:ਰਿਟਰਨਿੰਗ ਅਫਸਰ (Election officer)ਰੁਪਿੰਦਰਪਾਲ ਸਿੰਘ ਨੇ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਉਮੀਦਵਾਰ (Bathinda rural akali candidate) ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਰੈਲੀ ਵਿੱਚ ਵੱਡੀ ਭੀੜ ਇਕੱਠੀ ਕਰਨ (Gathering in rally of parkash singh bhatti) ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜੋ:ਚੋਣ ਪ੍ਰਚਾਰ ਦੌਰਾਨ ਵਰਕਰ ਦੇ ਸੱਟ ਲੱਗਣ 'ਤੇ ਭਗਵੰਤ ਮਾਨ ਨੇ ਰੋਕਿਆ ਕਾਫਲਾ
ਪ੍ਰਕਾਸ਼ ਸਿੰਘ ਭੱਟੀ ਨੂੰ ਜਾਰੀ ਨੋਟਿਸ ਵਿੱਚ ਕਿਹਾ ਹੈ ਕਿ ਬਠਿੰਡਾ ਦੇ ਸਕਾਈਲੈਂਡ ਰਿਜ਼ੋਰਟ ਵਿੱਚ ਕੀਤੀ ਗਈ ਰੈਲੀ ਵਿੱਚ ਵੱਡੀ ਭੀੜ ਇਕੱਠੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਸੀ।
ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰੈਲੀ ਵਿੱਚ ਸਿਰਫ਼ ਇੱਕ ਹਜ਼ਾਰ ਲੋਕਾਂ ਦਾ ਹੀ ਇਕੱਠ ਹੋ ਸਕਦਾ ਹੈ, ਜਦੋਂਕਿ ਭੱਟੀ ਦੀ ਰੈਲੀ ਵਿੱਚ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਉਥੇ ਮੌਜੂਦ ਵਾਹਨਾਂ ਦੀ ਗਿਣਤੀ ਵਿੱਚ 50 ਬੱਸਾਂ ਅਤੇ 100 ਕਾਰਾਂ ਪਾਈਆਂ ਗਈਆਂ। ਇਹ ਚੋਣ ਨੈਤਿਕਤਾ ਦਾ ਵੀ ਉਲਟ ਹੈ।
ਇਹ ਵੀ ਪੜ੍ਹੋ:ਬਸੰਤ ਪੰਚਮੀ 2022: ਰਾਸ਼ਟਰਪਤੀ, ਪੀਐੱਮ ਮੋਦੀ ਸਣੇ ਸਿਆਸੀ ਆਗੂਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ