ਪੰਜਾਬ

punjab

ETV Bharat / city

ਨਸ਼ੇ ’ਚ ਧੁੱਤ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ - ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਘਰੇ ਝਗੜਾ

ਬਠਿੰਡਾ ’ਚ ਸਬ ਡਵੀਜਨ ਚ ਇੱਕ ਨਸ਼ੇੜੀ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨਸ਼ੇੜੀ ਵਿਅਕਤੀ ਸ਼ਰਾਬ ਪੀ ਕੇ ਘਰ ਚ ਪਹਿਲਾਂ ਵੀ ਕਲੇਸ਼ ਕਰਦਾ ਰਹਿੰਦਾ ਸੀ।

ਨਸ਼ੇ ’ਚ ਧੁੱਤ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ
ਨਸ਼ੇ ’ਚ ਧੁੱਤ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ

By

Published : Jul 26, 2022, 5:36 PM IST

ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਇੱਕ ਸਰਾਬੀ ਵਿਅਕਤੀ ਨੇ ਆਪਣੀ ਪਤਨੀ ਅਤੇ ਪੁੱਤਰੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦੇ ਪੁੱਤ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਕਥਿਤ ਦੋਸੀ ਅਮਰਜੀਤ ਸਿੰਘ ਆਪਣੀ ਮ੍ਰਿਤਕ ਪਤਨੀ ਜਸਵੀਰ ਕੌਰ ਅਤੇ ਇੱਕ ਲੜਕਾ ਲੜਕੀ ਨਾਲ ਪਿੰਡ ਤਿੁਉਣਾ ਪੁਜਾਰੀਆਂ ਰਹਿੰਦਾ ਸੀ ਜੋ ਕਿ ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਘਰੇ ਝਗੜਾ ਕਰਦਾ ਰਹਿੰਦਾ ਸੀ,ਜਿਸ ਕਰਕੇ ਉਸ ਨੇ ਆਪਣੇ ਮਾਤਾ ਪਿਤਾ ਵੀ ਘਰੋ ਕੱਢ ਦਿੱਤੇ ਸੀ ਜੋ ਕਿ ਉਸ ਦੇ ਭਰਾ ਕੋਲ ਰਹਿੰਦੇ ਸੀ।

ਨਸ਼ੇ ’ਚ ਧੁੱਤ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਧੀ ਦਾ ਕਤਲ

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਕੌਰ ਸਵੇਰੇ 7 ਵਜੇ ਆਪਣੇ ਘਰ ਕੱਪੜੇ ਧੋ ਰਹੀ ਸੀ ਅਤੇ ਉਹਦੀ ਛੇ ਸਾਲਾ ਧੀ ਸੁਖਪ੍ਰੀਤ ਕੌਰ ਸਕੂਲ ਜਾਣ ਲਈ ਤਿਆਰ ਸੀ ਜਦੋਂ ਉਹ ਸਕੂਲ ਜਾਣ ਲਈ ਆਪਣੇ ਘਰ ਤੋਂ ਬਾਹਰ ਹੋਣ ਕਾਰਨ ਲੱਗੀ ਤਾਂ ਉਸ ਦੇ ਪਿਤਾ ਵੱਲੋ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਅਤੇ ਆਪਣੀ ਪਤਨੀ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਸਿਰਫ ਜਸਬੀਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਲੜਕੀ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ ਗਿਆ ਜਿਸ ਦੀ ਹਸਪਤਾਲ ਪਹੁੰਚਣ ਦੌਰਾਨ ਮੌਤ ਹੋ ਗਈ।

ਪਿੰਡ ਵਾਲਿਆਂ ਨੇ ਦੱਸਿਆ ਕਿ ਅਮਰਜੀਤ ਨਸ਼ੇੜੀ ਵਿਅਕਤੀ ਸੀ ਜੋ ਆਪਣੇ ਘਰ ਦੀ ਬਣੀ ਨੂੰ ਸ਼ਰਾਬ ਪੀ ਕੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਜਿੰਨਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਕੋਰੀਅਰ ਡਿਲੀਵਰੀ ਕਰਨ ਵਾਲੇ ਮੁੰਡੇ ਦੀ ਨਾਲ ਹੋਈ ਲੁੱਟ ਖੋਹ

ABOUT THE AUTHOR

...view details