ਬਠਿੰਡਾ: ਨਸ਼ਿਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ 'ਮੀਥਾਡੋਨ' ਪ੍ਰੋਜੈਕਟ ਚਲਾਇਆ ਜਾ ਰਿਹੈ ਹੈ, ਜਿਸ 'ਚ ਸਰਕਾਰੀ ਨਸ਼ਾ ਛੁਡਾਓ ਸੈਂਟਰਾਂ 'ਚ ਨਸ਼ੇ ਦੀ ਦਲਦਲ 'ਚ ਫ਼ਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ 'ਮੀਥਾਡੋਨ' ਨਾਂਅ ਦੀ ਦਵਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ methadon ਪ੍ਰੋਜੈਕਟ 2012 'ਚ ਸੂਬੇ ਦੇ 2 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਗਿਆ ਸੀ, ਇਸ ਤੋਂ ਇਲਾਵਾ ਇਕ ਹੋਰ ਸੈਂਟਰ ਅੰਮ੍ਰਿਤਸਰ 'ਚ ਵੀ ਖੁਲ੍ਹਿਆ ਗਿਆ ਹੈ। ਜੇਕਰ ਹੁਣ ਗੱਲ ਕੀਤੀ ਜਾਵੇ ਸਰਕਾਰੀ ਪ੍ਰਬੰਧਾਂ ਦੀ ਤਾਂ ਉਹ ਇਸ 'ਮੀਥਾਡੋਨ' ਪ੍ਰੋਜੈਕਟ 'ਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ।
ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਨਸ਼ਾ ਛੁਡਾਓ ਸੈਂਟਰਾਂ 'ਚ ਸ਼ੁਰੂ ਹੋਇਆ 'ਮੀਥਾਡੋਨ' ਪ੍ਰੋਜੈਕਟ ਬੰਦ ਹੋਣ ਦੀ ਕਗਾਰ 'ਚ ਖੜ੍ਹਾ ਹੈ। ਸਰਕਾਰੀ ਨਸ਼ਾ ਛੁਡਾਓ ਸੈਂਟਰ 'ਚ 'ਮੀਥਾਡੋਨ' ਦਵਾਈ ਦੀ ਭਾਰੀ ਕਮੀ ਹੌਣ ਕਾਰਨ ਇਹ ਜ਼ਰੂਰਤਮੰਦਾਂ ਦੇ ਕੰਮ ਨਹੀਂ ਆ ਰਿਹਾ ਹੈ। ਸਰਕਾਰ ਵੱਲੋਂ ਇਸ ਦਵਾਈ ਦੀ ਸਪਲਾਈ ਪਹਿਲਾਂ ਨਾਲੋਂ ਘੱਟ ਗਈ ਹੈ, ਜਿਸ ਕਾਰਨ ਨਸ਼ਾ ਛੁਡਾਓ ਸੈਂਟਰਾਂ ਨੇ ਨਵੇਂ ਮਰੀਜ਼ਾਂ ਦੀ ਭਰਤੀ ਨੂੰ ਬੰਦ ਕਰ ਦਿੱਤਾ ਹੈ।