ਪੰਜਾਬ

punjab

ਬਠਿੰਡਾ: ਡਾਕਟਰਾਂ ਨੇ 'ਨੈਸ਼ਨਲ ਮੈਡੀਕਲ ਕਮਿਸ਼ਨ' ਦਾ ਕੀਤਾ ਵਿਰੋਧ

By

Published : Jul 31, 2019, 9:04 PM IST

'ਨੈਸ਼ਨਲ ਮੈਡੀਕਲ ਕਮਿਸ਼ਨ' ਬਣਾਉਣ ਦੇ ਖਿਲਾਫ਼ ਅੱਜ ਆਲ ਇੰਡੀਆ ਪੱਧਰ 'ਤੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ। ਡਾਕਟਰਾਂ ਦੀ ਇਸ ਹੜਤਾਲ ਦੇ ਚੱਲਦੇ ਅੱਜ ਸਾਰੀਆਂ ਸੇਵਾਵਾਂ ਬੰਦ ਰਹੀਆਂ ਜਿਸ ਕਾਰਨ ਦੂਰੋਂ ਆਏ ਮਰੀਜ਼ਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਫ਼ੋਟੋ

ਬਠਿੰਡਾ: ਬੁੱਧਵਾਰ ਨੂੰ ਆਲ ਇੰਡੀਆ ਪੱਧਰ 'ਤੇ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉਲੀਕੀ ਗਈ। ਇਸ ਦਾ ਅਸਰ ਬਠਿੰਡਾ ਸ਼ਹਿਰ ਵਿੱਚ ਵੀ ਵੇਖਣ ਨੂੰ ਮਿਲਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਹ 'ਨੈਸ਼ਨਲ ਮੈਡੀਕਲ ਕਮਿਸ਼ਨ' ਬਣਾਉਣ ਦੇ ਖ਼ਿਲਾਫ਼ ਹੜਤਾਲ ਕਰ ਰਹੇ ਹਨ ਕਿਉਂਕਿ 'ਨੈਸ਼ਨਲ ਮੈਡੀਕਲ ਕਮਿਸ਼ਨ' ਐਲੋਪੈਥਿਕ ਡਾਕਟਰਾਂ ਦੇ ਖ਼ਿਲਾਫ਼ ਜਾ ਰਿਹਾ ਹੈ।

ਵੀਡੀਓ।
ਬਠਿੰਡਾ ਦੇ ਸਰਕਾਰੀ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਦੂਸਰੀਆਂ ਪੈਥੀਜ਼ ਦੇ ਡਾਕਟਰਾਂ ਨੂੰ ਵੀ ਸਿਰਫ਼ ਬ੍ਰਿਜ ਕੋਰਸ ਕਰਕੇ ਐਲੋਪੈਥੀ ਦਵਾਈਆਂ ਵਰਤਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਕਮਿਸ਼ਨ ਬਾਰੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਨੂੰ ਵਾਪਸ ਲਿਆ ਜਾਵੇ। ਜਿਸ ਕਾਰਨ ਬਠਿੰਡਾ ਵਿੱਚ ਵੀ ਅੱਜ ਪ੍ਰਾਈਵੇਟ ਤੇ ਸਰਕਾਰੀ ਡਾਕਟਰਾਂ ਵੱਲੋਂ ਇਸ ਹੜਤਾਲ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਗਿਆ। ਡਾਕਟਰਾਂ ਵੱਲੋਂ ਹੜਤਾਲ ਦੇ ਚੱਲਦੇ ਅੱਜ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਡਾਕਟਰਾਂ ਦੀ ਇਸ ਹੜਤਾਲ ਦੇ ਚੱਲਦੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦੂਰੋਂ-ਦੂਰੋਂ ਇਲਾਜ਼ ਲਈ ਆਏ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਲਾਜ ਦੇ ਲਈ ਆਏ ਮਰੀਜ਼ਾਂ ਨੂੰ ਬੇਵੱਸ ਹੋ ਕੇ ਪਰਤਣਾ ਪੈ ਰਿਹਾ ਹੈ ਜੋ ਮਹਿੰਗੇ ਕਿਰਾਏ ਤੋਂ ਪ੍ਰੇਸ਼ਾਨ ਆਪਣੀ ਦਿਹਾੜੀ ਛੱਡ ਕੇ ਇਲਾਜ ਲਈ ਆਏ ਸਨ। ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਭੀੜ ਦੀ ਕੋਈ ਸਾਰ ਲੈਣ ਵਾਲਾ ਨਹੀਂ ਸੀ।

ABOUT THE AUTHOR

...view details