ਬਠਿੰਡਾ:ਉੱਜਵਲ ਭਵਿੱਖ ਲਈ ਯੂਕਰੇਨ ਵਿਖੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ (MBBS in Ukraine Study) ਕਰਨਗੇ ਬਠਿੰਡਾ ਦੀ ਲਾਲ ਸਿੰਘ ਬਸਤੀ (Lal Singh Basti of Bathinda) ਦੇ ਰਹਿਣ ਵਾਲੇ ਦੀਪਾਂਸ਼ੂ ਕਰੀਬ 2 ਮਹੀਨੇ ਯੂਕਰੇਨ ਤੋਂ ਬਾਅਦ ਭਾਰਤ ਪਰਤ (Return to India after Ukraine) ਆਇਆ ਹੈ। ਰੂਸ ਵੱਲੋਂ ਯੂਕਰੇਨ (Ukraine by Russia) ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਉੱਥੇ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦਿਪਾਂਸ਼ੂ ਨੇ ਦੱਸਿਆ ਕਿ ਵਰ੍ਹਦੀਆਂ ਗੋਲੀਆਂ ਅਤੇ ਬੰਬਾਂ ਵਿੱਚ ਉਹ ਕਈ ਘੰਟੇ ਪੈਦਲ ਯਾਤਰਾ ਤੋਂ ਬਾਅਦ ਯੂਕਰੇਨ ਦੀ ਫੌਜ ਵੱਲੋਂ ਉਨ੍ਹਾਂ ਨੂੰ ਸ਼ੈਲਟਰ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਭਾਰਤੀ ਅੰਬੈਸੀ ‘ਤੇ ਇਲਜ਼ਾਮ ਲਗਾਉਣਦੇ ਕਿਹਾ ਕਿ ਕਿ ਭਾਰਤੀ ਅੰਬੈਸੀ ਨੇ ਭਾਰਤੀ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕੀਤਾ, ਜਿਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੀਪਾਂਸ਼ੂ ਨੇ ਕਿਹਾ ਕਿ ਹੋਸਟਲ ਤੋਂ ਲੈ ਕੇ ਰੋਮਾਨੀਆ ਬਾਰਡਰ ਤੱਕ ਪਹੁੰਚਣ ਦਾ ਸਮਾਂ ਬੜਾ ਹੀ ਖ਼ਤਰਨਾਕ ਸੀ, ਉਨ੍ਹਾਂ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ-ਤਬਾਹੀ ਹੈ।