ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਐੱਨਡੀਪੀਐੱਸ ਐਕਟ ਤਹਿਤ ਬੰਦ ਹਵਾਲਾਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ ਰਾਮ ਸਰੂਪ ਵਾਸੀ ਨਾਥੂਵਾਲਾ ਜ਼ਿਲ੍ਹਾ ਅਲਵਰ ਰਾਜਸਥਾਨ ਵਜੋਂ ਹੋਈ ਹੈ। ਹਵਾਲਾਤੀ ਰਾਮਸਰੂਪ ਖ਼ਿਲਾਫ਼ ਥਾਣਾ ਸੰਗਤ ਵਿਖੇ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਸੀ ਅਤੇ ਉਹ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬਤੌਰ ਹਵਾਲਾਤੀ ਬੰਦ ਸੀ।
ਜੁਡੀਸ਼ਲ ਮੈਜਿਸਟਰੇਟ ਦੀ ਅਗਵਾਈ 'ਚ ਥਾਣਾ ਕੈਂਟ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਲਾਕ ਨੰਬਰ ਚਾਰ ਦੀ ਬੈਰਕ ਵਿੱਚ ਪੱਗ ਦੇ ਕੱਪੜੇ ਨੂੰ ਲੋਹੇ ਦੀਆਂ ਗਰਿੱਲਾਂ ਨਾਲ ਫਾਹਾ ਬਣਾ ਕੇ ਰਾਮ ਸਰੂਪ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਕਰਨ ਸਮੇਂ ਰਿਾਮ ਸਰੂਪ ਬੈਰਕ 'ਚ ਇਕੱਲਾ ਸੀ ਅਤੇ ਇਸ ਘਟਨਾ ਦਾ ਸਮੇਂ ਪਤਾ ਲੱਗਿਆ, ਜਦੋਂ ਬੈਰਕ 'ਚ ਦੂਸਰੇ ਕੈਦੀ ਪਹੁੰਚੇ।