ਬਠਿੰਡਾ:ਸਾਗਰ ਪਹਿਲਵਾਨ ਕਤਲ ਮਾਮਲੇ ਵਿੱਚ ਲੋੜੀਂਦੇ ਦੋਸ਼ੀ ਸੁਸ਼ੀਲ ਦੀ ਭਾਲ ਵਿੱਚ ਦਿੱਲੀ ਪੁਲਿਸ ਬਠਿੰਡਾ ਵਿਖੇ ਪਹੁੰਚੀ। ਥਾਣਾ ਸਦਰ ਦੇ ਐਸਐਚਓ ਬੇਅੰਤ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਸਾਗਰ ਪਹਿਲਵਾਨ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਵਾਂਟਡ ਪਹਿਲਵਾਨ ਸੁਸ਼ੀਲ ਕੁਮਾਰ ਦੇ ਕੋਚ ਦਾ ਜੋ ਸਿਮ ਚੱਲ ਰਿਹਾ ਹੈ ਉਹ ਬਠਿੰਡਾ ਦੇ ਰਹਿਣ ਵਾਲੇ ਸੁਖਬੀਰ ਸਿੰਘ ਵਿਅਕਤੀ ਦੇ ਨਾਮ ’ਤੇ ਹੈ। ਜਿਸ ਤੋਂ ਮਗਰੋਂ ਦਿੱਲੀ ਪੁਲਿਸ ਵੱਲੋਂ ਸੁਖਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਹੈ।
ਸਾਗਰ ਪਹਿਲਵਾਨ ਕਤਲ ਮਾਮਲੇ ’ਚ ਦਿੱਲੀ ਪੁਲਿਸ ਪਹੁੰਚੀ ਬਠਿੰਡਾ ਇਹ ਵੀ ਪੜੋ: ਫਾਇਟਰ ਮਿਗ-21 ਕਰੈਸ਼: ਮੋਗਾ ’ਚ ਸ਼ਹੀਦ ਹੋਏ ਅਭਿਨਵ ਚੌਧਰੀ ਘਰ ਸੋਗ ਦਾ ਮਾਹੌਲ
ਇਸ ਮੌਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪੁੱਛਗਿੱਛ ਕਰਨ ਉਪਰੰਤ ਸੁਖਬੀਰ ਸਿੰਘ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਉਥੇ ਹੀ ਇਸ ਮੌਕੇ ਦਿੱਲੀ ਪੁਲਿਸ ਨੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ। ਜ਼ਿਕਰਯੋਗ ਹੈ ਕਿ ਸਾਗਰ ਪਹਿਲਵਾਨ ਦੇ ਕਤਲ ਦੇ ਦੋਸ਼ਾਂ ਵਿਚ ਸੁਸ਼ੀਲ ਕੁਮਾਰ ਪਹਿਲਵਾਨ ਨੂੰ ਦਿੱਲੀ ਪੁਲਸ ਨੇ ਨਾਮਜ਼ਦ ਕੀਤਾ ਹੋਇਆ ਹੈ ਜੋ ਅਜੇ ਵੀ ਫਰਾਰ ਹੈ ਅਤੇ ਪੁਲਸ ਨੇ ਉਸ ਤੇ 1 ਲੱਖ ਦੇ ਇਨਾਮ ਦਾ ਐਲਾਨ ਵੀ ਕੀਤੀ ਹੈ।
ਇਹ ਵੀ ਪੜੋ: ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਾਦਲ ਪੂਰੀ ਤਰ੍ਹਾਂ ਨਾਲ ਜਿੰਮੇਵਾਰ: ਖਹਿਰਾ