ਬਠਿੰਡਾ: ਪੰਜਾਬ ਅੰਦਰ ਸੱਤਾ ਬਦਲਣ ਤੋਂ ਬਾਅਦ ਵੀ ਕਰਜੇ ਹੇਠ ਦੱਬੇ ਕਿਸਾਨਾਂ ਵੱਲੋ ਖੁਦਕੁਸ਼ੀਆਂ ਕਰਨ ਦਾ ਸਿਲਸਲਾ ਜਾਰੀ ਹੈ। ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿਖੇ ਕਰਜੇ ਤੋਂ ਪ੍ਰੇਸ਼ਾਨ ਇੱਕ ਮਹਿਲਾ ਕਿਸਾਨ ਨੇ ਘਰ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੇ ਪਰਿਵਾਰ ਕੋਲ ਮਹਿਜ 2 ਏਕੜ ਜ਼ਮੀਨ ਹੈ ਤੇ ਸਿਰ ‘ਤੇ ਸਰਕਾਰੀ ਅਤੇ ਗੈਰਸਰਕਾਰੀ 10 ਲੱਖ ਦਾ ਕਰਜਾ ਸੀ।
ਇਹ ਵੀ ਪੜੋ:ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ, ਜਾਣੋ ਕੌਣ ਹੈ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ?
ਦਰਾਅਸਰ ਮ੍ਰਿਤਕਾ ਪ੍ਰੀਤਕ ਕੌਰ ਪਿੰਡ ਦੀ ਸਾਬਕਾ ਸਰਪੰਚ ਸੀ ਜੋ ਕਿ ਘਰ ਦੀ ਮੁੱਖੀ ਵੀ ਸੀ। ਮ੍ਰਿਤਕਾ ਕੋਲ ਭਾਵੇ ਪਹਿਲਾਂ ਚੰਗੀ ਜ਼ਮੀਨ ਸੀ, ਪਰ ਹੁਣ ਮਹਿਜ 2 ਏਕੜ ਜ਼ਮੀਨ ਰਹਿ ਗਈ ਸੀ ਤੇ ਦੇ ਸਿਰ ‘ਤੇ 10 ਲੱਖ ਦਾ ਸਰਕਾਰੀ ਅਤੇ ਗੈਰਸਰਕਾਰੀ ਕਰਜਾ ਹੈ। ਕਰਜੇ ਕਾਰਨ ਮ੍ਰਿਤਕਾ ਪਰੇਸ਼ਾਨ ਰਹਿੰਦੀ ਸੀ। ਮ੍ਰਿਤਕਾ ਦੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ।
ਕਰਜੇ ਤੋਂ ਪ੍ਰੇਸ਼ਾਨ ਸਾਬਕਾ ਸਰਪੰਚ ਮਹਿਲਾ ਕਿਸਾਨ ਨੇ ਕੀਤੀ ਖੁਦਕੁਸ਼ੀ ਲੜਕੀਆਂ ਭਾਵੇ ਕਿ ਵਿਆਹੀਆਂ ਹੋਈਆਂ ਹਨ, ਪਰ ਇੱਕ ਲੜਕੀ ਦੇ ਪਤੀ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਲੜਕੀ ਕੈਸਰ ਨਾਲ ਪੀੜਤ ਹੈ। ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਮੁਤਾਬਕ ਪਿਛਲੇ ਸਮੇਂ ਦੌਰਾਨ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਰਕੇ ਖਰਾਬ ਹੋ ਗਈ ਸੀ ਤੇ ਇਸ ਵਾਰ ਕਣਕ ਦੀ ਫਸਲ ਵੀ ਘੱਟ ਹੋਈ ਹੈ, ਜਿਸ ਤੋਂ ਪਰੇਸ਼ਾਨ ਪ੍ਰੀਤਮ ਕੌਰ ਖੁਦਕੁਸ਼ੀ ਕਰ ਲਈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦਾ ਸਾਰਾ ਕਰਜਾ ਮਾਫ ਕਰਕੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜੋ:ਸੀਐੱਮ ਮਾਨ ਤੋਂ ਪਹਿਲਾਂ ਇਹ ਸਾਬਕਾ ਵਿਧਾਇਕ ਵੀ ਕਰਵਾ ਚੁੱਕੇ ਦੂਜਾ ਵਿਆਹ