ਬਰਨਾਲਾ:ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਦਰਬਾਰਾ ਸਿੰਘ ਗੁਰੂ (Darbara singh guru joins congress)ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਆਪਣੀ ਘਰ ਵਾਪਸੀ ਕੀਤੀ ਹੈ, ਕਿਉਂਕਿ ਉਨ੍ਹਾਂ ਦੇ ਬਜ਼ੁਰਗ ਇਸ ਪਰਿਵਾਰ ਨਾਲ ਜੁੜੇ ਰਹੇ ਹਨ। ਉਨ੍ਹਾਂਦੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਕਾਰਨ ਨਿੱਜੀ ਅਤੇ ਰਾਜਸੀ ਦੋਵੇਂ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਹੈ। ਪਰ ਸੁਖਬੀਰ ਬਾਦਲ ਨਾਲ ਮੇਰਾ ਨਾ ਸੁਭਾਅ ਮਿਲਿਆ ਅਤੇ ਨਾ ਹੀ ਮੱਤ ਮਿਲੀ ਹੈ।
'ਸੁਖਬੀਰ ਘਮੰਡੀ ਵਿਅਕਤੀ'
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਘਮੰਡੀ ਵਿਅਕਤੀ ਹੈ, ਜੋ ਮੈਨੂੰ ਪਸੰਦ ਨਹੀਂ ਆਇਆ। ਸਿਆਸਤ ਵਿੱਚ ਨਾ ਘਮੰਡ ਚੱਲਦਾ ਹੈ ਅਤੇ ਨਾ ਹੀ ਹੁਕਮ ਚੱਲਦਾ ਹੈ। ਸਿਆਸਤ ਵਿੱਚ ਨਿਮਰਤਾ ਚੱਲਦੀ ਹੈ। ਸੁਖਬੀਰ ਬਾਦਲ ਕਹਿੰਦੇ ਹਨ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ(Takes on badals over farm laws) ਪਰ ਜਦੋਂ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੀ ਪਹਿਲਾਂ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪੈਰਵਾਈ ਕਰਦੇ ਰਹੇ। ਪਰ ਜਦੋਂ ਉਹਨਾਂ ਦਿ ਕਿਸਾਨਾਂ ਨੇ ਦੱਬ ਕੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਪਿੱਛੇ ਮੁੜਨਾ ਪਿਆ। ਉਹਨਾਂ ਕਿਹਾ ਕਿ ਕੋਈ ਵੀ ਕਾਨੂੰਨ ਕੈਬਨਿਟ ਵਿਚ ਪਾਸ ਕੀਤੇ ਬਿਨਾਂ ਨਹੀਂ ਬਣਦੇ। ਬੀਬੀ ਬਾਦਲ ਕੇਂਦਰ ਸਰਕਾਰ ਦੇ ਵਜ਼ੀਰ ਸਨ ਅਤੇ ਉਹਨਾਂ ਦੀ ਸਹਿਮਤੀ ਰਹੀ।