ਪੰਜਾਬ

punjab

ETV Bharat / city

Corona Virus: ਲੋਕਾਂ ਦਾ ਮੁਫ਼ਤ ਇਲਾਜ ਕਰ ਰਿਹੈ ਇਹ ਡਾਕਟਰ - doctor is treating

ਡਾ. ਗਗਨਦੀਪ ਗੋਇਲ ਵੀ ਮੁਫ਼ਤ ਵਿੱਚ ਕੋਰੋਨਾ (Corona Virus) ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ ਸ਼ਾਮ ਮਰੀਜ਼ ਨੂੰ ਸੈਂਟਰ ਵਿੱਚ ਦੇਖਣ ਜਾਂਦੇ ਹਨ, ਇਸ ਤੋਂ ਇਲਾਵਾ ਉਹ 24 ਘੰਟੇ ਹਾਜ਼ਰ ਹਨ, ਜੇਕਰ ਰਾਤ ਨੂੰ ਵੀ ਉਨ੍ਹਾਂ ਦੀ ਜ਼ਰੂਰਤ ਪੈਂਦੀ ਤਾਂ ਉਹ ਸੈਂਟਰ ਵਿੱਚ ਮਰੀਜ਼ ਨੂੰ ਦੇਖਣ ਵਾਸਤੇ ਚਲੇ ਜਾਂਦੇ ਹਨ।

Corona Virus: ਲੋਕਾਂ ਦਾ ਮੁਫ਼ਤ ਇਲਾਜ ਕਰ ਰਿਹੈ ਇਹ ਡਾਕਟਰ
Corona Virus: ਲੋਕਾਂ ਦਾ ਮੁਫ਼ਤ ਇਲਾਜ ਕਰ ਰਿਹੈ ਇਹ ਡਾਕਟਰ

By

Published : Jun 4, 2021, 2:39 PM IST

ਬਠਿੰਡਾ:ਜ਼ਿਲ੍ਹੇ ’ਚ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵੱਲੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੋਵਿਡ ਸੈਂਟਰ ਖੋਲ੍ਹਿਆ ਗਿਆ ਹੈ। ਜਿਸ ਦੇ ਵਿੱਚ ਕੋਰੋਨਾ (Corona Virus) ਮਰੀਜ਼ਾਂ ਦਾ ਮੁਫਤ ’ਚ ਇਲਾਜ ਕੀਤਾ ਜਾ ਰਿਹਾ ਹੈ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਨੇ ਦੱਸਿਆ ਕਿ ਸ਼ਹਿਰ ’ਚ ਕਈ ਦਾਨੀ ਸੱਜਣ ਉਨ੍ਹਾਂ ਦੇ ਸੈਂਟਰ ਨੂੰ ਦਾਨ ਦੇ ਰਹੇ ਹਨ। ਇੰਨਾ ਹੀ ਨਹੀਂ ਸ਼ਹਿਰ ਦੇ ਡਾ. ਗਗਨਦੀਪ ਗੋਇਲ ਵੀ ਮੁਫ਼ਤ ਵਿੱਚ ਕੋਰੋਨਾ (Corona Virus) ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ। ਡਾਕਟਰ ਗਗਨਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਮਨਸ਼ਾ ਸੀ ਕਿ ਉਹ ਸਮਾਜ ਵਾਸਤੇ ਕੁਝ ਕਰਨ ਇਸ ਲਈ ਇਹ ਉਨ੍ਹਾਂ ਨੂੰ ਸੁਨਹਿਰੀ ਮੌਕਾ ਮਿਲਿਆ ਹੈ।

Corona Virus: ਲੋਕਾਂ ਦਾ ਮੁਫ਼ਤ ਇਲਾਜ ਕਰ ਰਿਹੈ ਇਹ ਡਾਕਟਰ

ਇਹ ਵੀ ਪੜੋ: Flying Sikh: ਮਿਲਖਾ ਸਿੰਘ ਦੀ ਸਿਹਤ ਮੁੜ ਹੋਈ ਖਰਾਬ, PGI ਵਿੱਚ ਭਰਤੀ

ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰੇ ਸ਼ਾਮ ਮਰੀਜ਼ ਨੂੰ ਸੈਂਟਰ ਵਿੱਚ ਦੇਖਣ ਜਾਂਦੇ ਹਨ, ਇਸ ਤੋਂ ਇਲਾਵਾ ਉਹ 24 ਘੰਟੇ ਹਾਜ਼ਰ ਹਨ, ਜੇਕਰ ਰਾਤ ਨੂੰ ਵੀ ਉਨ੍ਹਾਂ ਦੀ ਜ਼ਰੂਰਤ ਪੈਂਦੀ ਤਾਂ ਉਹ ਸੈਂਟਰ ਵਿੱਚ ਮਰੀਜ਼ ਨੂੰ ਦੇਖਣ ਵਾਸਤੇ ਚਲੇ ਜਾਂਦੇ ਹਨ। ਸੰਸਥਾ ਦੇ ਪ੍ਰਧਾਨ ਸੋਨੂੰ ਨੇ ਦੱਸਿਆ ਕਿ ਡਾ. ਗਗਨਦੀਪ ਪਹਿਲੇ ਦਿਨ ਤੋਂ ਹੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੇ ਸੈਂਟਰ ਵਿੱਚ ਮਰੀਜ਼ਾਂ ਨੂੰ ਦਵਾਈ ਤੋਂ ਲੈ ਕੇ ਖਾਣਾ ਵੀ ਮੁਫਤ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਕਾਫ਼ੀ ਮਹਿੰਗਾ ਹੈ ਜਿਸ ਕਾਰਨ ਕਈ ਜ਼ਰੂਰਤਮੰਦ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ, ਬਿਨਾਂ ਇਲਾਜ ਤੋਂ ਕੋਈ ਮਰੀਜ਼ ਨਾ ਰਹਿ ਜਾਵੇ ਇਸ ਮਕਸਦ ਦੇ ਨਾਲ ਉਨ੍ਹਾਂ ਨੇ ਕੋਰੋਨਾ (Corona Virus) ਸੈਂਟਰ ਖੋਲ੍ਹਿਆ ਹੈ। ਸੰਸਥਾ ਦੀ ਵਰਕਰ 24 ਘੰਟੇ ਸੈਂਟਰ ਦੇ ਵਿੱਚ ਮੌਜੂਦ ਰਹਿੰਦੇ ਹਨ ਤਾਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਸੰਸਥਾ ਦੇ ਇਸ ਉਪਰਾਲੇ ਤੋਂ ਸ਼ਹਿਰ ਵਾਸੀ ਕਾਫੀ ਖ਼ੁਸ਼ ਹਨ ਕਿਉਂਕਿ ਹੁਣ ਉਨ੍ਹਾਂ ਮਰੀਜ਼ਾਂ ਦਾ ਮੁਫਤ ਵਿੱਚ ਇਲਾਜ ਹੋ ਸਕੇਗਾ, ਜਿਨ੍ਹਾਂ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੈ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਮਰੀਜ਼ ਨੂੰ ਸਾਰੀ ਦਵਾਈਆ ਬੇਸ਼ੱਕ ਮਹਿੰਗੇ ਇੰਜੈਕਸ਼ਨ ਉਹ ਮੁਫ਼ਤ ਵਿੱਚ ਦਿੱਤੇ ਜਾ ਰਹੇ ਹਨ।

ਇਹ ਵੀ ਪੜੋ: ਸੰਕੇਤਕ ਲਛਣਾਂ ਵਾਲੇ ਮਰੀਜ਼ਾਂ ਕਾਰਨ ਫੈਲਿਆ ਕੋਰੋਨਾ- ਡਾ. ਐਸਐਚ ਖਰਬੰਦਾ

ABOUT THE AUTHOR

...view details