ਪੰਜਾਬ

punjab

ETV Bharat / city

ਗੋਲੀ ਲੱਗਣ ਕਾਰਨ ਕਾਂਗਰਸੀ ਆਗੂ ਤਰੁਣਪਾਲ ਸਿੰਘ ਢਿੱਲੋਂ ਦੀ ਹੋਈ ਮੌਤ

ਤਲਵੰਡੀ ਸਾਬੋ ਦੇ ਪਿੰਡ ਥਮਨਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਗੋਲੀ ਲੱਗਣ ਨਾਲ ਕਾਂਗਰਸੀ ਆਗੂ ਤਰੁਣਪਾਲ ਸਿੰਘ ਢਿੱਲੋਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਗੋਲੀ ਤਰੁਣਪਾਲ ਢਿੱਲੋਂ ਦੇ ਚਚੇਰੇ ਭਰਾ ਵੱਲੋਂ ਚਲਾਈ ਗਈ ਹੈ।

By

Published : Feb 17, 2020, 6:46 PM IST

ਫੋਟੋ
ਫੋਟੋ

ਬਠਿੰਡਾ: ਤਲਵੰਡੀ ਸਾਬੋ ਦੇ ਪਿੰਡ ਥਮਨਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਸ ਦਾ ਅੱਜ ਆਖ਼ਰੀ ਦਿਨ ਸੀ। ਇਸ ਦੌਰਾਨ ਗੋਲੀ ਲੱਗਣ ਕਾਰਨ ਕਾਂਗਰਸੀ ਆਗੂ ਤਰੁਣਪਾਲ ਸਿੰਘ ਢਿੱਲੋਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਹ ਗੋਲੀ ਤਰੁਣਪਾਲ ਸਿੰਘ ਢਿੱਲੋਂ ਦੇ ਚਚੇਰੇ ਭਰਾ ਵੱਲੋਂ ਚਲਾਈ ਗਈ ਸੀ। ਗੋਲੀ ਲੱਗਣ ਕਾਰਨ ਤਰੁਣਪਾਲ ਗੰਭੀਰ ਜ਼ਖਮੀ ਹੋ ਗਏ, ਜਿਸ ਤੋਂ ਤਰੁੰਤ ਬਾਅਦ ਤਰੁਣਪਾਲ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਇਥੇ ਇਲਾਜ ਦੌਰਾਨ ਤਰੁਣਪਾਲ ਸਿੰਘ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਤਰੁਣਪਾਲ ਸਿੰਘ ਢਿੱਲੋਂ ਵਿਧਾਨ ਸਭਾ ਹਲਕਾ ਮੌੜ ਮੰਡੀ ਤੋਂ ਸਾਲ 2017 'ਚ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਚੋਣਾਂ ਲੜ ਚੁੱਕਾ ਹੈ, ਪਰ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਸਮੇਂ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ ਤੋਂ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ ਸੀ।

ਪੁਲਿਸ ਮੁਤਾਬਕ ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਤਰੁਣਪਾਲ ਦਾ ਚਚੇਰਾ ਭਰਾ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਫ਼ਿਲਹਾਲ ਅਜੇ ਤੱਕ ਗੋਲੀ ਮਾਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details