ਬਠਿੰਡਾ: ਕਾਗਂਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਪਣੀ ਹਾਰ ਤੋਂ ਬਾਅਦ ਅੱਜ ਸਵੇਰੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਅਪਣੀ ਹਾਰ ਤੋਂ ਬਾਅਦ ਗੱਲਬਾਤ ਕਰਦੇ ਹੋਇਆਂ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਅੱਜ ਮੈਂ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਆਇਆ ਹਾਂ, ਮੈਨੂੰ ਲੋਕਾਂ ਨੇ ਨਹੀਂ ਹਰਾਇਆ, ਮੈਨੂੰ ਮੇਰੇ ਮੁਕੱਦਰ ਨੇ ਹਰਾਇਆ ਹੈ।
ਅਪਣੀ ਹਾਰ ਤੋਂ ਬਾਅਦ ਰਾਜਾ ਵੜਿੰਗ ਨੇ ਬਾਦਲ ਪਰਿਵਾਰ ਤੇ ਕੀਤੇ ਤਿੱਖੇ ਵਾਰ - ਉਮੀਦਵਾਰ
ਕਾਗਂਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਪਣੀ ਹਾਰ ਤੋਂ ਬਾਅਦ ਕੀਤਾ ਲੋਕਾਂ ਦਾ ਧੰਨਵਾਦ। ਉਨ੍ਹਾਂ ਅਕਾਲੀ ਦਲ ਤੇ ਵਾਰ ਕਰਦੇ ਹੋਇਆ ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ ਹੈ 'ਤੇ ਇਹ ਇੱਕ ਪਰਿਵਾਰ ਦੀ ਜਿੱਤ ਹੈ ਜੋ ਧੰਨ ਦੋਲਤ ਦੀ ਬਦੋਲਤ ਹੋਈ ਹੈ।
ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਮੈਂ ਜਿੱਤਿਆ ਹਾਂ ਹਾਰ ਦੇ ਕਾਰਨ ਕੁਝ ਵੀ ਹੋਣ ਬਠਿੰਡੇ ਦੇ ਲੋਕਾਂ ਦੇ ਲਈ, ਮੇਰਾ ਪਰਿਵਾਰ ਹਮੇਸ਼ਾ ਜਿੱਥੇ ਲੋੜ ਪਵੇਗੀ ਉੱਥੇ ਹਾਜ਼ਰ ਹੋਵਾਂਗੇ। ਇਸ ਤੋਂ ਬਾਅਦ ਅਕਾਲੀ ਦਲ ਤੇ ਵਾਰ ਕਰਦੇ ਹੋਇਆ ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਗਿਆ ਹੈ 'ਤੇ ਇਹ ਇੱਕ ਪਰਿਵਾਰ ਦੀ ਜਿੱਤ ਹੈ ਜੋ ਧੰਨ ਦੋਲਤ ਦੀ ਬਦੋਲਤ ਹੋਈ ਹੈ।
ਬਠਿੰਡਾ ਦੇ ਲੋਕਾਂ ਨਾਲ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਦਮਦਮਾ ਸਾਹਿਬ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਉਹਨਾਂ ਵੱਲੋ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਗਿਆ ਜਿਸ ਵਿੱਚ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਵੀ ਹਾਜ਼ਰੀ ਭਰੀ।