ਬਠਿੰਡਾ:ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਚੱਲਦੇ ਜਿੱਥੇ ਦੇਸ਼ ਵਿਦੇਸ਼ ਬੈਠੇ ਸਮਰਥਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ, ਓਥੇ ਹੀ ਕਾਂਗਰਸ ਪਾਰਟੀ ਦੇ ਆਗੂ ਹੋਣ ਦੇ ਨਾਂ ਉਤੇ ਹੁਣ ਕਾਂਗਰਸ ਪਾਰਟੀ ਵਰਕਰ ਵੀ ਸੜਕਾਂ 'ਤੇ ਉੱਤਰ ਆਏ ਹਨ, ਜਿੱਥੇ ਬਠਿੰਡਾ ਵਿਖੇ ਵੀ ਕਾਂਗਰਸ ਨੇ ਪੰਜਾਬ ਸਰਕਾਰ ਖਿਲਾਫ ਅਪਣਾ ਰੋਸ ਪ੍ਰਦਰਸਨ ਕੀਤਾ।
ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਨੂੰ ਲੈਕੇ ਬਠਿੰਡਾ ਦੇ ਪਰਸ ਰਾਮ ਨਗਰ ਚੌਂਕ ਵਿਖੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਇਨਸਾਫ਼ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਅਪਣਾ ਰੋਸ ਪ੍ਰਦਰਸਨ ਕੀਤਾ। ਜਾਣਕਾਰੀ ਦਿੰਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੇ ਕਿਹਾ ਕਿ ਜਿਸ ਬੰਦੇ ਬਾਰੇ ਇੰਟੈਲੀਜੈਂਸ ਰਿਪੋਰਟ ਮੁਤਾਬਿਕ ਕਿਹਾ ਕਿ ਗੈਂਗਸਟਰ ਤੋਂ ਖ਼ਤਰਾ ਹੈ ਫਿਰ ਉਸ ਬੰਦੇ ਦੀ ਸੁਰੱਖਿਆ ਵਾਪਿਸ ਲਈ ਭਗਵੰਤ ਮਾਨ ਨੇ ਕੇਜਰੀਵਾਲ, ਰਾਗਵ ਚੱਢਾ ਅਤੇ ਹੋਰ ਅਪਣੀਆਂ ਮਾਂਵਾਂ ਭੈਣਾਂ ਨੂੰ ਦਿੱਤੀ ਹੋਰ ਤਾਂ ਹੋਰ ਡੀਜੀਪੀ ਵੱਲੋ ਕਿਹਾ ਕਿ ਇਹ ਗੈਂਗਵਾਰ ਹੋਈ ਜੋ ਕਿ ਸਰਾਸਰ ਗੱਲਤ ਗੱਲ ਹੈ, ਇਹ ਰਾਜਨੀਤਿਕ ਕਤਲ ਹੋਇਆ ਹੈ।