ਬਠਿੰਡਾ: ਪੰਜਾਬ ਸਟੂਡੈਂਟਸ ਯੂਨੀਆਉਣ ਵੱਲੋਂ ਰਾਜਿੰਦਰਾ ਕਾਲਜ ਦੇ ਬਾਹਰ ਧਾਰਨਾ ਦਿੱਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀ.ਟੀ.ਐੱਫ਼. ਮਾਫ਼ ਕਰਨ ਦੀ ਮੰਗ ਨੂੰ ਲੈ ਕੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਉਨ੍ਹਾਂ ਤੋਂ ਪੀ.ਟੀ.ਐੱਫ਼. ਦੇ ਨਾਂਅ 'ਤੇ ਫੰਡ ਲੈ ਰਹੇ ਹਨ ਜਦਕਿ ਕੇਂਦਰ ਸਰਕਾਰ ਵੱਲੋਂ ਪੋਸਟ-ਮੈਟਰਿਕ ਸਕੀਮ ਦੇ ਤਹਿਤ ਇਹ ਫ਼ੰਡ ਮਾਫ਼ ਕੀਤੇ ਗਏ ਹਨ।
ਕਾਲਜ ਦੇ ਸਟੂਡੈਂਟਸ ਨੇ ਕੀਤੀ ਪ੍ਰਬੰਧਨ ਦੇ ਖ਼ਿਲਾਫ਼ ਨਾਅਰੇਬਾਜ਼ੀ
ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀ.ਟੀ.ਐੱਫ਼. ਮਾਫ਼ ਕਰਨ ਦੀ ਮੰਗ ਨੂੰ ਲੈ ਕੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੋਸਟ-ਮੈਟਰਿਕ ਸਕੀਮ ਦੇ ਤਹਿਤ ਇਹ ਫ਼ੰਡ ਮਾਫ਼ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਤੋਂ ਪੀ.ਟੀ.ਐੱਫ਼. ਦੇ ਨਾਂਅ 'ਤੇ ਫੰਡ ਲਏ ਜਾ ਰਹੇ ਹਨ।
ਜਦੋਂ ਵਿਦਿਆਰਥੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਲਜ ਉਨ੍ਹਾਂ ਤੋਂ ਪੀ.ਟੀ.ਐੱਫ਼ ਫੰਡ ਲੈ ਰਿਹਾ ਹੈ ਜੋ ਕਿ ਕਾਨੂੰਨ ਦੇ ਅਨੁਸਾਰ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਭ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੈ ਕਿ ਉਹ ਇਨੀ ਫ਼ੀਸ ਅਦਾ ਕਰ ਸਕਣ। ਇਸ ਦੇ ਚਲਦਿਆਂ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਹਨ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਕ ਵਿਦਿਆਰਥਣ ਸਿਮਰਜੀਤ ਕੌਰ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਗਈ ਅਤੇ ਉਹ ਬੇਹੋਸ਼ ਹੋ ਗਈ।
ਵਿਦਿਆਰਥੀਆਂ ਦੀ ਮੰਗ ਹੈ ਕਿ ਉਕਤ ਸਕਾਲਰਸ਼ਿਪ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਤੋਂ ਲਏ ਜਾ ਰਹੇ ਪੈਸੈ ਵੀ ਵਾਪਿਸ ਕੀਤੇ ਜਾਣ। ਕਾਲੇਜ ਦੀ ਅਧਿਆਪਕ ਮੌਕੇ 'ਤੇ ਪੁੱਜੀ ਅਤੇ ਇਸ ਦੌਰਾਨ ਪੁਲਿਸ ਵੀ ਮੌਜੂਦ ਸੀ। ਉਨ੍ਹਾਂ ਵੱਲੋਂ ਸਟੂਡੈਂਟਸ ਨੂੰ ਲਿਖ਼ਤ ਰੂਪ ਵਿੱਚ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਸਟੂਡੈਂਟਸ ਨੇ ਧਰਨਾ ਖ਼ਤਮ ਕੀਤਾ। ਪਰ ਨਾਲ ਹੀ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਪੈਸੇ ਨਹੀਂ ਮੁੜੇ ਤਾਂ ਉਹ ਫਿਰ ਤੋਂ ਸੰਘਰਸ਼ ਕਰਨਗੇ।