ਪੰਜਾਬ

punjab

ETV Bharat / city

ਮੈਨੂੰ ਵਿਰੋਧੀ ਨਹੀਂ ਕਰਨ ਦੇ ਰਹੇ ਪ੍ਰਚਾਰ: ਭਾਜਪਾ ਉਮੀਦਵਾਰ - ਉਮੀਦਵਾਰ ਐਡਵੋਕੇਟ ਬਬੀਤਾ ਗੁਪਤਾ

ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਐਡਵੋਕੇਟ ਬਬੀਤਾ ਗੁਪਤਾ ਨੇ ਵਿਰੋਧੀ ਪਾਰਟੀਆਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਦਾ ਇਲਜਾਮ ਹੈ ਕਿ ਉਹਨਾਂ ਨੂੰ ਵਿਰੋਧੀ ਪਾਰਟੀਆਂ ਪ੍ਰਚਾਰ ਨਹੀਂ ਕਰਨ ਦੇ ਰਹੀਆਂ ਹਨ

ਮੈਨੂੰ ਵਿਰੋਧੀ ਨਹੀਂ ਕਰਨ ਦੇ ਰਹੇ ਪ੍ਰਚਾਰ: ਭਾਜਪਾ ਉਮੀਦਵਾਰ
ਮੈਨੂੰ ਵਿਰੋਧੀ ਨਹੀਂ ਕਰਨ ਦੇ ਰਹੇ ਪ੍ਰਚਾਰ: ਭਾਜਪਾ ਉਮੀਦਵਾਰ

By

Published : Feb 7, 2021, 8:35 PM IST

ਬਠਿੰਡਾ: ਸੂਬੇ ’ਚ ਨਗਰ ਨਿਗਮ ਚੋਣਾਂ ਸਬੰਧੀ ਹਰ ਪਾਰਟੀ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਸ਼ਹਿਰ ਦੇ ਵਾਰਡ ਨੰਬਰ 31 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਐਡਵੋਕੇਟ ਬਬੀਤਾ ਗੁਪਤਾ ਨੇ ਵਿਰੋਧੀ ਪਾਰਟੀਆਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਦਾ ਇਲਜਾਮ ਹੈ ਕਿ ਉਹਨਾਂ ਨੂੰ ਵਿਰੋਧੀ ਪਾਰਟੀਆਂ ਪ੍ਰਚਾਰ ਨਹੀਂ ਕਰਨ ਦੇ ਰਹੀਆਂ ਹਨ, ਤੇ ਉਹਨਾਂ ਵੱਲੋਂ ਲਗਾਏ ਗਏ ਫਲੈਕਸ ਤੇ ਬੈਨਰ ਪਾੜੇ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਇਹ ਨਾ ਪਤਾ ਲੱਗੇ ਕੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕੌਣ ਹੈ।

ਐਡਵੋਕੇਟ ਬਬੀਤਾ ਗੋਇਲ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਬਠਿੰਡਾ ਵਿੱਚ ਲਾਅ ਦੀ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹੀ ਚੋਣ ਪ੍ਰਚਾਰ ਸ਼ੁਰੂ ਕੀਤਾ ਤਾਂ ਵਿਰੋਧੀਆਂ ਨੇ ਉਨ੍ਹਾਂ ਦੇ ਫਲੈਕਸ ਤੇ ਬੈਨਰ ਪਾੜ ਦਿੱਤੇ।

ਐਡਵੋਕੇਟ ਬਬੀਤਾ ਦਾ ਕਹਿਣਾ ਹੈ ਕਿ ਉਹ ਬਿਨਾਂ ਡਰੇ ਆਪਣਾ ਚੋਣ ਪ੍ਰਚਾਰ ਆਪਣੇ ਵਾਰਡ ਵਿੱਚ ਕਰਨਗੇ ਅਤੇ ਉਹ ਡੋਰ-ਟੂ-ਡੋਰ ਜਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਹੈ।

ABOUT THE AUTHOR

...view details