ਬਠਿੰਡਾ: ਭਾਰਤ ਸੰਚਾਰ ਨਿਗਮ ਲਿਮ. ਅਧੀਨ ਕੰਮ ਕਰਦੇ ਠੇਕੇ ਦੇ ਮੁਲਾਜ਼ਮ ਤਨਖਾਹ ਨਾ ਮਿਲਣ ਕਾਰਨ ਰੋਸ ਵਿੱਚ ਆ ਕੇ ਬੀਐੱਸਐੱਨਐੱਲ ਦੇ ਟਾਵਰ 'ਤੇ ਹੀ ਚੜ੍ਹ ਗਏ। ਇਸ ਘਟਨਾ ਦੇ ਕਾਰਨ ਬਠਿੰਡਾ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਘਟਨਾ ਤੋਂ ਬਾਅਦ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ 'ਤੇ ਪਹੁੰਚੇ।
ਤਨਖਾਹ ਨਾ ਮਿਲਣ ਤੋਂ ਨਾਰਾਜ਼ ਟਾਵਰ 'ਤੇ ਜਾ ਚੜ੍ਹੇ BSNL ਕਾਮੇ - ਪ੍ਰਦਰਸ਼
ਭਾਰਤ ਸੰਚਾਰ ਨਿਗਮ ਲਿਮ. ਅਧੀਨ ਕੰਮ ਕਰਦੇ ਠੇਕੇ ਦੇ ਮੁਲਾਜ਼ਮ ਤਨਖਾਹ ਨਾ ਮਿਲ ਕਾਰਨ ਬੀਐੱਸਐੱਨਐੱਲ ਦੇ ਟਾਵਰ 'ਤੇ ਚੜ੍ਹ ਗਏ।
ਦਰਅਸਲ ਬੀਐੱਸਐੱਨਐੱਲ ਦੇ ਠੇਕੇ 'ਤੇ ਕੰਮ ਕਰਦੇ ਕਾਮਿਆਂ ਨੂੰ ਕਈ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਕਾਰਨ ਇਨ੍ਹਾਂ ਵੱਲੋਂ ਤਨਖਾਹਾਂ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 6 ਜੁਲਾਈ ਨੂੰ ਅੱਕੇ ਹੋਏ ਇਨ੍ਹਾਂ ਕਾਮਿਆਂ ਵਿੱਚੋਂ 4 ਕਾਮੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਟਾਵਰ 'ਤੇ ਚੜ੍ਹ ਗਏ। ਟਾਵਰ 'ਤੇ ਚੜ੍ਹੇ ਇਨ੍ਹਾਂ ਕਾਮਿਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਉਨ੍ਹਾਂ ਦੀਆਂ ਤਨਖਾਹਾਂ ਅਦਾ ਨਹੀਂ ਕੀਤੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਟਾਵਰ 'ਤੇ ਚੜ੍ਹੇ ਰਹਿਣਗੇ। ਟਾਵਰ 'ਤੇ ਚੜ੍ਹੇ ਇਨ੍ਹਾਂ ਮੁਲਾਜ਼ਮਾਂ ਨੇ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਬਾਰੇ ਬੀਐੱਸਐੱਨਐੱਲ ਦੇ ਜਰਨਲ ਮੈਨੇਜਰ ਰਮਨ ਕੁਮਾਰ ਨੇ ਕਿਹਾ ਕਿ ਇਹ ਠੇਕੇਦਾਰ ਇਨ੍ਹਾਂ ਦੀ ਤਨਖਾਹ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਠੇਕੇਦਾਰ ਅਤੇ ਕਾਮਿਆਂ ਦੀ ਮੀਟਿੰਗਾਂ ਵੀ ਕਰਵਾਈਆਂ ਜਾ ਚੁੱਕੀਆਂ ਹਨ ਪਰ ਕੋਈ ਹੱਲ ਨਹੀਂ ਨਿਕਲ ਸਕਿਆ।