ਤਲਵੰਡੀ ਸਾਬੋ: ਪਿੰਡ ਸੀਗੋ ਤੋਂ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ। ਦਰਅਸਰ ਪਿੰਡ ਸੀਗੋ ਵਿਖੇ ਆਪਣੀ ਪਤਨੀ ਨਾਲ ਆਪਣੇ ਭਰਾ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਅਧਾਰ ’ਤੇ ਸਕੇ ਭਰਾ ਵੱਲੋ ਆਪਣੇ ਹੀ ਭਰਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦਾ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਲਕੇ ਦੀ ਹੱਥੀ ਮਾਰ ਭਰਾ ਨੇ ਭਰਾ ਦਾ ਕੀਤਾ ਕਤਲ - Brother killed his brother
ਪਿੰਡ ਸੀਗੋ ਤੋਂ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ। ਦਰਅਸਰ ਪਿੰਡ ਸੀਗੋ ਵਿਖੇ ਆਪਣੀ ਪਤਨੀ ਨਾਲ ਆਪਣੇ ਭਰਾ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਅਧਾਰ ’ਤੇ ਸਕੇ ਭਰਾ ਵੱਲੋ ਆਪਣੇ ਹੀ ਭਰਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਕੀ ਹੈ ਮਾਮਲਾ ?
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸੀਗੋ ਦੇ ਹਰਬੰਸ ਸਿੰਘ ਅਤੇ ਅੰਗਰੇਜ ਸਿੰਘ ਦੋਵੇ ਸਕੇ ਇੱਕ ਹੀ ਘਰੇ ਸਕੀਆਂ ਭੈਣਾ ਨੂੰ ਵਿਆਹੇ ਹੋਏ ਹਨ। ਹਰਬੰਸ ਸਿੰਘ ਦੇ ਕੋਈ ਵੀ ਔਲਾਨ ਨਹੀਂ ਅਤੇ ਅੰਗਰੇਜ ਸਿੰਘ ਦੇ ਦੋ ਬੱਚੇ ਹਨ, ਕਥਿਤ ਮੁਲਜ਼ਮ ਅੰਗਰੇਜ਼ ਸਿੰਘ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਤੇ ਆਪਣੇ ਭਰਾ ’ਤੇ ਹੀ ਉਸ ਦੀ ਪਤਨੀ ਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਰੱਖਦਾ ਸੀ। ਜਿਸ ਦੇ ਚਲਦੇ ਬੀਤੀ ਰਾਤ ਮੁਲਜ਼ਮ ਅੰਗਰੇਜ ਸਿੰਘ ਨੇ ਘਰ ਵਿੱਚ ਸੁੱਤੇ ਪਏ ਆਪਣੇ ਭਰਾ ਦੇ ਸਿਰ ਤੇ ਨਲਕੇ ਦੀ ਹੱਥੀ ਮਾਰ ਕੇ ਕਤਲ ਕਰ ਦਿੱਤਾ। ਜਦੋਂ ਜ਼ਖ਼ਮੀ ਹਾਲਤ ਵਿੱਚ ਹਰਬੰਸ ਸਿੰਘ ਨੂੰ ਹਸਪਤਾਲ ਵਿੱਚ ਲਿਆਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।