ਪੰਜਾਬ

punjab

ETV Bharat / city

ਵਿਸ਼ਵ ਥੈਲੀਸੀਮੀਆ ਦਿਵਸ ਮੌਕੇ ਬਠਿੰਡਾ 'ਚ ਖ਼ੂਨਦਾਨ ਕੈਂਪ ਦਾ ਆਯੋਜਨ - ਖ਼ੂਨਦਾਨ ਕੈਂਪ ਦਾ ਆਯੋਜਨ

ਵਿਸ਼ਵ ਥੈਲੀਸੀਮੀਆ ਦਿਵਸ ਮੌਕੇ ਬਠਿੰਡਾ 'ਚ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਲੋਕਾਂ ਵੱਲੋਂ 80 ਯੂਨਿਟ ਖ਼ੂਨਦਾਨ ਕੀਤਾ ਗਿਆ ਤੇ ਮਾਹਿਰਾਂ ਵੱਲੋਂ ਲੋਕਾਂ ਨੂੰ ਇਸ ਥੈਲੀਸੀਮੀਆ ਬਾਰੇ ਜਾਣਕਾਰੀ ਦਿੱਤੀ ਗਈ।

ਵਿਸ਼ਵ ਥੈਲੀਸੀਮੀਆ ਦਿਵਸ
ਵਿਸ਼ਵ ਥੈਲੀਸੀਮੀਆ ਦਿਵਸ

By

Published : May 9, 2020, 1:14 PM IST

ਬਠਿੰਡਾ: ਵਿਸ਼ਵ ਥੈਲੀਸੀਮੀਆ ਦਿਵਸ ਮੌਕੇ ਸ਼ਹਿਰ 'ਚ ਗੈਰ ਸਰਕਾਰੀ ਸੰਸਥਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਯੰਗ ਬਲੱਡ ਕਲੱਬ ਵੱਲੋਂ ਸਥਾਨਕ ਲੋਕਾਂ ਨਾਲ ਮਿਲ ਕੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਵਿਸ਼ਵ ਥੈਲੀਸੀਮੀਆ ਦਿਵਸ

ਇਸ ਮੌਕੇ ਔਰਤਾਂ ਤੇ ਪੁਰਸ਼ਾਂ ਸਣੇ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਦੇ ਦੌਰਾਨ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋੜੀਂਦੀ ਹਦਾਇਤਾਂ, ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਦੌਰਾਨ ਤਕਰੀਬਨ 80 ਯੂਨਿਟ ਖ਼ੂਨਦਾਨ ਹੋਇਆ। ਇਸ ਤੋਂ ਇਲਾਵਾ ਸੰਸਥਾ ਦੇ ਸੇਵਾਦਾਰਾਂ ਵੱਲੋਂ ਬਲੱਡ ਬੈਂਕ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਥੈਲੀਸੀਮੀਆ ਦੀ ਬਿਮਾਰੀ ਬਾਰੇ ਜਾਗਰੂਕ ਵੀ ਕੀਤਾ ਗਿਆ।

ਇਸ ਦੌਰਾਨ ਖ਼ੂਨਦਾਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਖ਼ੂਨਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਖ਼ੂਨਦਾਨ ਰਾਹੀਂ ਅਸੀਂ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ, ਇਸ ਲਈ ਸਭ ਨੂੰ ਆਪਣੀ ਚੰਗੀ ਸਿਹਤ ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਖ਼ੂਨਦਾਨ ਰਾਹੀਂ ਹੋਰਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ।

ABOUT THE AUTHOR

...view details