ਪੰਜਾਬ

punjab

ETV Bharat / city

ਬਲੈਗ ਫੰਗਸ ਨੇ ਪੰਜਾਬ ’ਚ ਦਿੱਤੀ ਦਸਤਕ - coronavirus update in punjab

ਡਾ. ਰੋਹਿਤ ਨੇ ਦੱਸਿਆ ਕਿ ਬਲੈਕ ਫੰਗਸ ਸਭ ਤੋਂ ਵੱਧ ਖ਼ਤਰਨਾਕ ਉਨ੍ਹਾਂ ਮਰੀਜ਼ਾਂ ਲਈ ਹੈ ਜੋ ਕਿ ਸ਼ੂਗਰ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਮੇਂ-ਸਮੇਂ ਸਿਰ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ

ਬਲੈਗ ਫੰਗਸ ਨੇ ਪੰਜਾਬ ’ਚ ਦਿੱਤੀ ਦਸਤਕ
ਬਲੈਗ ਫੰਗਸ ਨੇ ਪੰਜਾਬ ’ਚ ਦਿੱਤੀ ਦਸਤਕ

By

Published : May 17, 2021, 3:49 PM IST

ਬਠਿੰਡਾ: ਕੋਰੋਨਾ ਮਹਾਂਮਾਰੀ ’ਤੇ ਜਿੱਤ ਪ੍ਰਾਪਤ ਕਰਕੇ ਆਏ ਮਰੀਜ਼ਾਂ ਲਈ ਹੁਣ ਬਲੈਕ ਫੰਗਸ ਬਿਮਾਰੀ ਖ਼ਤਰਾ ਬਣਦੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਮਰੀਜ ਬਲੈਕ ਫੰਗਸ ਦਾ ਸ਼ਿਕਾਰ ਹੋ ਗਿਆ ਤੇ ਉਸ ਨੂੰ ਆਪਣੀ ਇੱਕ ਅੱਖ ਗਵਾਉਣੀ ਪਈ।

ਬਲੈਗ ਫੰਗਸ ਨੇ ਪੰਜਾਬ ’ਚ ਦਿੱਤੀ ਦਸਤਕ

ਇਹ ਵੀ ਪੜੋ: ਸਿੱਧੀ ਅਦਾਇਗੀ ਰਾਹੀਂ ਸੂਬੇ ’ਚ ਕਣਕ ਦੀ ਖ਼ਰੀਦ ਨੂੰ ਆਹਮੋ-ਸਾਹਮਣੇ ਸਰਕਾਰ ਤੇ ਵਿਰੋਧੀ

ਅੱਖਾਂ ਦੇ ਮਾਹਿਰ ਡਾ. ਰੋਹਿਤ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਅਜਿਹਾ ਮਰੀਜ ਹੈ ਜੋ ਕਿ ਬਲੈਕ ਫੰਗਸ ਬੀਮਾਰੀ ਨਾਲ ਪੀੜਤ ਸੀ ਅਤੇ ਜਿਸ ਨੂੰ ਆਪਣੀ ਇੱਕ ਅੱਖ ਗਵਾਉਣੀ ਪਈ ਹੈ। ਡਾ. ਰੋਹਿਤ ਨੇ ਦੱਸਿਆ ਕਿ ਬਲੈਕ ਫੰਗਸ ਸਭ ਤੋਂ ਵੱਧ ਖ਼ਤਰਨਾਕ ਉਨ੍ਹਾਂ ਮਰੀਜ਼ਾਂ ਲਈ ਹੈ ਜੋ ਕਿ ਸ਼ੂਗਰ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਏ ਹਨ।

ਉਨਾਂ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਸਮੇਂ-ਸਮੇਂ ਸਿਰ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ, ਜੇਕਰ ਮਰੀਜ਼ ਦੇ ਇੱਕ ਮੂੰਹ ਦਾ ਇੱਕ ਪਾਸਾ ਸੁੰਨ ਰਹਿੰਦਾ ਹੈ ਨੱਕ ਅਤੇ ਇੱਕ ਅੱਖ ਭਾਰੀ ਰਹਿੰਦੀ ਹੈ ਤਾਂ ਉਸ ਨੂੰ ਤੁਰੰਤ ਈਐਨਟੀ ਅਤੇ ਸ਼ੂਗਰ ਵਾਲੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਇਲਾਜ ਕੀਤਾ ਜਾ ਸਕੇ।

ਇਹ ਵੀ ਪੜੋ: ਲੁਧਿਆਣਾ:ਉਦਘਾਟਨ ਦੌਰਾਨ ਬੈਂਸ ਤੇ ਅਕਾਲੀ ਵਰਕਰ ਭਿੜੇ, ਪੱਗਾਂ ਲੱਥੀਆਂ

ABOUT THE AUTHOR

...view details