ਪੰਜਾਬ

punjab

ETV Bharat / city

ਹੜ੍ਹਾਂ ਤੋਂ ਬਾਅਦ ਕਾਲੇ ਤੇਲੇ ਨੇ ਫਿਕਰਾਂ 'ਚ ਪਾਇਆ ਕਿਸਾਨ - bathinda news in punjabi

ਹੜ੍ਹਾਂ ਤੋਂ ਬਾਅਦ ਹੁਣ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਕਾਲੇ ਤੇਲੇ ਨੇ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ। ਨਾਭਾ ਦੇ ਵੱਖ-ਵੱਖ ਪਿੰਡਾਂ ਵਿੱਚ ਕਾਲੇ ਤੇਲੇ ਦੀ ਮਾਰ ਹੈ। ਇਨ੍ਹਾਂ ਕਾਲੇ ਤੇਲਿਆਂ ਨੇ ਝੋਨੇ ਦੀ ਫ਼ਸਲ ਨੂੰ ਸੁੱਕਣ ਲਾ ਦਿੱਤਾ ਹੈ।

ਫ਼ੋਟੋ।

By

Published : Sep 28, 2019, 10:19 AM IST

ਪਟਿਆਲਾ: ਸੂਬੇ 'ਚ ਪਿਛਲੇ ਦਿਨੀ ਆਏ ਹੜ੍ਹਾਂ ਤੋਂ ਬਾਅਦ ਕਿਸਾਨਾ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈਆਂ ਹਨ। ਹੜ੍ਹਾਂ ਤੋਂ ਬਾਅਦ ਹੁਣ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਕਾਲੇ ਤੇਲੇ ਨੇ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਝੋਨੇ ਦੀ ਫਸਲ 'ਤੇ ਕਾਲੇ ਤੇਲੇ ਨੇ ਅਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਨਾਭਾ ਦੇ ਵੱਖ-ਵੱਖ ਪਿੰਡਾਂ ਵਿੱਚ ਕਾਲੇ ਤੇਲੇ ਦੀ ਭਰਮਾਰ ਹੈ। ਇਨ੍ਹਾਂ ਕਾਲੇ ਤੇਲਿਆਂ ਨੇ ਝੋਨੇ ਦੀ ਫ਼ਸਲ ਨੂੰ ਸੁੱਕਣ ਲਾ ਦਿੱਤਾ ਹੈ। ਕਿਸਾਨ ਹੁਣ ਮਹਿੰਗੇ ਭਾਅ ਦੀਆ ਦਵਾਈਆ ਦਾ ਛਿੜਕਾਅ ਕਰਨ ਲਈ ਮਜ਼ਬੂਰ ਹਨ। ਦੂਜੇ ਪਾਸੇ ਖੇਤੀਬਾੜੀ ਅਫ਼ਸਰ ਜੁਪਿੰਦਰ ਗਿੱਲ ਨੇ ਕਿਹਾ ਕਿ ਬਜ਼ਾਰ ਵਿੱਚ ਦਵਾਈਆ ਹਨ, ਉਸ ਦੀ ਵਰਤੋ ਕਰਨ ਤੋ ਬਾਅਦ ਹੀ ਕਾਲੇ ਤੇਲੇ ਤੋ ਛੁਟਕਾਰਾ ਮਿਲ ਸਕਦਾ ਹੈ।

ਵੀਡੀਓ

ਦੇਸ਼ ਦੇ ਭਾਗ ਬਦਲਣ ਲਈ ਜੰਮਿਆ 'ਭਾਗਾਂ ਵਾਲਾ'

ਜਿੱਥੇ ਇੱਕ ਪਾਸੇ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ। 1 ਅਕਤੂਬਰ ਨੂੰ ਮੰਡੀਆ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਜਾਵੇਗੀ ਪਰ ਕਿਸਾਨਾ ਨੂੰ ਹੁਣ ਨਵੀਂ ਮੁਸੀਬਤ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਮੌਕੇ 'ਤੇ ਪੀੜਤ ਕਿਸਾਨ ਬਘੇਲ ਸਿੰਘ ਅਤੇ ਪੀੜਤ ਕਿਸਾਨ ਮੇਜਰ ਸਿੰਘ ਨੇ ਕਿਹਾ ਕਿ ਕਾਲੇ ਤੇਲੇ ਦੇ ਕਾਰਨ ਸਾਡੀ ਫਸਲ ਖ਼ਰਾਬ ਹੋ ਰਹੀ ਹੈ ਅਤੇ ਅਸੀ ਮਹਿੰਗੇ ਭਾਅ ਦੀ ਦਵਾਈਆ ਦਾ ਛਿੜਕਾਅ ਕਰ ਰਹੇ ਹਨ। ਕਿਸਾਨਾ ਨੇ ਕਿਹਾ ਕਿ ਮਾਰਕਿਟ ਵਿੱਚ ਡੁਪਲੀਕੇਟ ਦਵਾਈਆ ਦੀ ਭਰਮਾਰ ਹੈ, ਜਿਸ ਨੇ ਕਿਸਾਨਾ ਨੂੰ ਦੁਬਿਧਾ ਵਿਚ ਪਾ ਦਿੱਤਾ ਹੈ।

ABOUT THE AUTHOR

...view details