ਬਠਿੰਡਾ: ਭਾਜਪਾ ਵੱਲੋਂ ਜ਼ਿਲ੍ਹਾ ਪੱਧਰ ਦੇ ਪ੍ਰਧਾਨਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੰਗਰੂਰ, ਮਾਨਸਾ, ਮੋਗਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਚੋਣ ਹੋਣ ਤੋਂ ਬਾਅਦ ਸ਼ਹਿਰ ਵਿੱਚ ਵੀ ਨਾਮਜ਼ਦਗੀ ਪੱਤਰ ਦਰਜ ਕਰਵਾਏ ਗਏ।
ਸੋਮਵਾਰ ਨੂੰ ਐਲਾਨਿਆ ਜਾਵੇਗਾ ਭਾਜਪਾ ਦਾ ਬਠਿੰਡਾ ਜ਼ਿਲ੍ਹਾ ਪ੍ਰਧਾਨ - punjab news
ਪੰਜਾਬ 'ਚ ਭਾਜਪਾ ਵੱਲੋਂ ਜ਼ਿਲ੍ਹਿਆਂ ਦੇ ਪ੍ਰਧਾਨ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਬਠਿੰਡਾ 'ਚ ਵੀ ਇਸ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਸੋਮਵਾਰ ਦੁਪਿਹਰ ਨੂੰ ਭਾਜਪਾ ਦੇ ਬਠਿੰਡਾ ਤੋਂ ਪ੍ਰਧਾਨ ਦਾ ਨਾਂਅ ਐਲਾਨ ਹੋ ਜਾਵੇਗਾ।
ਫ਼ੋਟੋ
ਉਨ੍ਹਾਂ ਕਿਹਾ ਕਿ ਸੋਮਵਾਰ ਦੁਪਿਹਰ ਤੱਕ ਭਾਜਪਾ ਦੇ ਅਗਲੇ ਜ਼ਿਲ੍ਹਾ ਪ੍ਰਧਾਨ ਦਾ ਨਾਂਅ ਸਾਹਮਣੇ ਆ ਜਾਵੇਗਾ। ਈਟੀਵੀ ਭਾਰਤ ਨਾਲ ਗੱਲ ਕਰਦੇ ਭਾਜਪਾ ਦੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਅਰਚਨਾ ਦੱਤ ਨੇ ਦੱਸਿਆ ਕਿ ਉਮੀਦਵਾਰਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਹਰ ਉਮੀਦਵਾਰ ਮੋਦੀ ਸਰਕਾਰ ਲਈ ਕੰਮ ਕਰਨਾ ਚਾਹੁੰਦਾ ਹੈ।