ਪੰਜਾਬ

punjab

ETV Bharat / city

ਬੀਜੇਪੀ ਆਗੂ ਨੇ ਚੋਣਾਂ 'ਚ ਧੱਕੇਸ਼ਾਹੀ ਦੇ ਕਾਂਗਰਸ 'ਤੇ ਲਾਏ ਦੋਸ਼ - ਬੀਜੇਪੀ ਪੰਜਾਬ ਦੇ ਸੈਕਟਰੀ ਸੁਖਪਾਲ ਸਰਾਂ

ਸੁਖਪਾਲ ਸਰਾ ਨੇ ਆਖਿਆ ਕਿ ਇਸ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਮੰਗ ਕੀਤੀ ਹੈ। ਚੋਣ ਕਮਿਸ਼ਨ ਆਫ ਬੋਰਡ ਤੇ ਪੰਜਾਬ ਦੇ ਡੀਜੀਪੀ ਤੋਂ ਕਿ ਉਹ ਬਠਿੰਡਾ ਦੇ ਚਾਰ ਥਾਣਿਆਂ ਦੇ ਐਸਐਚਓ ਦਾ ਚੋਣਾਂ ਤੱਕ ਤਬਾਦਲਾ ਕਰਵਾਉਣ।

ਬੀਜੇਪੀ ਆਗੂ ਨੇ ਚੋਣਾਂ 'ਚ ਧੱਕੇਸ਼ਾਹੀ ਦੇ ਕਾਂਗਰਸ 'ਤੇ ਲਗਾਏ ਦੋਸ਼
ਬੀਜੇਪੀ ਆਗੂ ਨੇ ਚੋਣਾਂ 'ਚ ਧੱਕੇਸ਼ਾਹੀ ਦੇ ਕਾਂਗਰਸ 'ਤੇ ਲਗਾਏ ਦੋਸ਼

By

Published : Feb 5, 2021, 12:55 PM IST

ਬਠਿੰਡਾ: ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਸਿਆਸਤ ਸਿਖਰਾਂ 'ਤੇ ਨਜ਼ਰ ਆ ਰਹੀ ਹੈ। ਜਿਸ ਵਿੱਚ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਧੱਕੇਸ਼ਾਹੀ ਕਰਨ ਦੇ ਆਰੋਪ ਲਗਾ ਸ਼ਬਦੀ ਹਮਲੇ ਕਰ ਰਹੀਆਂ ਹਨ।

ਬੀਜੇਪੀ ਪੰਜਾਬ ਦੇ ਸੈਕਟਰੀ ਸੁਖਪਾਲ ਸਰਾਂ ਨੇ ਆਖਿਆ ਕਿ ਕਾਂਗਰਸ ਸਰਕਾਰ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਹੀ ਲਗਾਤਾਰ ਉਮੀਦਵਾਰਾਂ ਨੂੰ ਧਮਕੀਆਂ ਦੇ ਰਹੀ ਹੈ। ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਬੀਜੇਪੀ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਸੁਖਪਾਲ ਸਰਾ ਨੇ ਆਖਿਆ ਕਿ ਇਸ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਮੰਗ ਕੀਤੀ ਹੈ ਚੋਣ ਕਮਿਸ਼ਨ ਆਫ ਬੋਰਡ ਤੇ ਪੰਜਾਬ ਦੇ ਡੀਜੀਪੀ ਤੋਂ ਕਿ ਉਹ ਬਠਿੰਡਾ ਦੇ ਚਾਰ ਥਾਣਿਆਂ ਦੇ ਐਸਐਚਓ ਦਾ ਚੋਣਾਂ ਤੱਕ ਤਬਾਦਲਾ ਕਰਵਾਉਣ।

ਹੁਣ ਡੀਜੀਪੀ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਥਾਣਾ ਸਿਵਲ ਲਾਈਨ, ਥਾਣਾ ਕੋਤਵਾਲੀ, ਥਾਣਾ ਕਨਾਲ, ਥਾਣਾ ਕੈਂਟ ਦੇ ਐਸਐਚਓ ਨੂੰ ਚੋਣਾਂ ਤੱਕ ਤਬਾਦਲਾ ਕੀਤਾ ਜਾਵੇ ਪਰ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਕਾਂਗਰਸ ਸਰਕਾਰ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਅਤੇ ਨਾ ਹੀ ਤਬਾਦਲਾ ਕੀਤਾ ਜਾ ਰਿਹਾ। ਇਸੇ ਨਾਲ ਹੀ ਸੁਖਪਾਲ ਸਰਾਂ ਨੇ ਨਗਰ ਕੌਂਸਲ ਦੀ ਚੋਣਾਂ ਵਿਚ ਵੀਡੀਓਗ੍ਰਾਫੀ ਦੀ ਵੀ ਮੰਗ ਕੀਤੀ ਹੈ

ABOUT THE AUTHOR

...view details