ਕੈਪਟਨ ਦਾ ਡਰ ਆਇਆ ਸਾਹਮਣੇ - ਬਿਕਰਮ ਸਿੰਘ ਮਜੀਠਾ - press confrence
ਬਠਿੰਡਾ 'ਚ ਬਿਕਰਮ ਸਿੰਘ ਮਜੀਠਾ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਕਾਂਗਰਸ ਸਰਕਾਰ 'ਤੇ ਸ਼ਬਦੀ ਵਾਰ ਕੀਤਾ ਹੈ।
ਡਿਜ਼ਾਈਨ ਫ਼ੋਟੋ
ਬਠਿੰਡਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਨੇ ਲੋਕਤੰਤਰ ਨਹੀਂ ਰਹਿਣ ਦਿੱਤਾ ਬਲਕਿ ਗੁੰਡਾ ਰਾਜ ਚਲਾਇਆ ਹੈ।
ਕੈਪਟਨ ਦੇ ਬਠਿੰਡਾ ਰੋਡ ਸ਼ੋਅ ਦੀ ਨਿੱਖੇਧੀ ਕਰਦੇ ਹੋਏ ਮਜੀਠਾ ਨੇ ਕਿਹਾ, "ਇਸ ਹਲਕੇ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ,ਤੁਸੀਂ ਇੱਥੇ ਦੇ ਹਲਕੇ ਦੇ ਲੋਕਾਂ ਨਾਲ ਗਲਤ ਕੀਤਾ ਹੈ, ਰੋਡ ਸ਼ੋਅ ਵੇਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਇਹ ਗਲਤ ਕੰਮ ਹੈ।"