ਬਠਿੰਡਾ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੀ ਪ੍ਰਕਿਰਿਆ ਭਾਵੇਂ 20 ਫਰਵਰੀ ਨੂੰ ਸੰਪੂਰਨ ਹੋ ਗਈ ਹੈ, ਪਰ ਉਮੀਦਵਾਰਾਂ ਦੀ ਦਿਨਚਰਿਆ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ (Joint candidate of Shiromani Akali Dal and BSP) ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ। ਕਿ ਭਾਵੇਂ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਪਰ ਚੋਣ ਵਾਲੇ ਹਾਲੇ ਵੀ ਉਨ੍ਹਾਂ ਨੂੰ ਘਰ ਆ ਕੇ ਮਿਲ ਰਹੇ ਹਨ ਅਤੇ ਆਪਣੀਆਂ ਦੁੱਖ ਤਕਲੀਫ਼ਾਂ ਨਾਲ ਸਾਂਝੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ, ਭਾਵੇਂ ਪਰਿਵਾਰ ਵੱਲੋਂ ਵੀ ਵਾਰ-ਵਾਰ ਇਸ ਗੱਲ ਦਾ ਖੇਦ ਜਤਾਇਆ ਜਾਂਦਾ ਹੈ, ਕਿ ਸਾਡੇ ਲਈ ਸਮਾਂ ਨਹੀਂ ਕੱਢ ਰਹੇ, ਪਰ ਹੁਣ ਉਨ੍ਹਾਂ ਵੱਲੋਂ ਹਲਕੇ ਲਈ ਅਤੇ ਪਰਿਵਾਰ ਲਈ ਵੀ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨਸਾਰ ਸਭ ਤੋਂ ਪਹਿਲਾਂ ਉਹ ਮੁੱਖ ਮੁੱਦਿਆ ਨੂੰ ਹੱਲ ਕਰਨਗੇ। ਜਿਨ੍ਹਾਂ ਵਿੱਚ ਨਸ਼ੇ ਦਾ ਮੁੱਦਾ (The issue of drugs) ਸਭ ਤੋਂ ਵੱਡਾ ਮੁੱਦਾ ਹੈ।