ਬਠਿੰਡਾ:ਖ਼ੂਬਸੂਰਤੀ ਵਜੋਂ ਵਿਲੱਖਣ ਪਹਿਚਾਣ ਰੱਖਣ ਵਾਲਾ ਪਿੰਡ ਸੁੱਖਾ ਸਿੰਘ ਵਾਲਾ ਇਸ ਪਿੰਡ ਦੀ ਖੂਬਸੂਰਤੀ ਨੂੰ ਦੇਖ ਕੇ ਹਰ ਕੋਈ ਇਸ ਪਿੰਡ ਦਾ ਚੱਕਰ ਲਗਾਉਣ ਲਈ ਮਜਬੂਰ ਹੋ ਜਾਂਦਾ ਹੈ। ਪਿੰਡ ਦੀ ਫਿਰਨੀ ਨੂੰ ਗ੍ਰੀਨ ਬੈਲਟ ਵਜੋਂ ਬਣਾਇਆ ਗਿਆ ਹੈ।
ਪਿੰਡ ਦੇ ਹਰ ਘਰ ਨੂੰ ਚਿੱਟਾ ਰੰਗੇ ਕਰਕੇ ਖੂਬਸੂਰਤ ਬਣਾਇਆ ਗਿਆ ਹੈ। ਇਸ ਪਿੰਡ ਦੇ ਹਰ ਘਰ ਉੱਪਰ ਮਕਾਨ ਨੰਬਰ ਪਿੰਡ ਦੇ ਹਰ ਘਰ ਦੇ ਬਾਹਰ ਸ਼ਾਨਦਾਰ ਪੌਦੇ ਅਤੇ ਛੱਪੜਾਂ ਦੇ ਵਿੱਚ ਕਿਸ਼ਤੀਆਂ ਛੱਡੀਆਂ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਨੂੰ ਵੀ ਵਿਲੱਖਣ ਤਰੀਕੇ ਦੇ ਨਾਲ ਹਰਿਆਲੀ ਭਰਪੂਰ ਅਤੇ ਸ਼ਾਨਦਾਰ ਬਣਾਇਆ ਗਿਆ ਹੈ।
ਇਕ ਖੂਬਸੂਰਤ ਪਿੰਡ ਸੁੱਖਾ ਸਿੰਘ ਵਾਲਾ ਦੀ ਸੈਰ ਪਿੰਡ ਸੁੱਖਾ ਸਿੰਘ ਵਾਲਾ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਆਬਾਦੀ 1400 ਦੇ ਕਰੀਬ ਹੈ ਅਤੇ 700 ਦੇ ਕਰੀਬ ਵੋਟ ਹੈ। ਪਿੰਡ ਵਾਸੀਆਂ ਅਤੇ ਕਲੱਬ ਦੇ ਨੌਜਵਾਨਾਂ ਵੱਲੋਂ ਇਸ ਪਿੰਡ ਨੂੰ ਸ਼ਾਨਦਾਰ ਬਣਾਉਣ ਦੇ ਲਈ ਪੌਦੇ ਲਗਾਏ ਗਏ ਹਨ ਜੋ ਕਿ ਪਿੰਡ ਦੀਆਂ ਸੜਕਾਂ ਅਤੇ ਪਿੰਡ ਦੇ ਬਾਹਰੀ ਫਿਰਨੀ ਤੋਂ ਇਲਾਵਾ ਪਿੰਡ ਦੀ ਹਰ ਗਲੀ ਹਰ ਘਰ ਦੇ ਬਾਹਰ ਨਜ਼ਰ ਆਉਦੇ ਹਨ।
ਪਿੰਡ ਦੇ ਹਰ ਘਰ ਉੱਪਰ ਚੰਗਾ ਸੰਦੇਸ਼ ਦੇਣ ਵਾਲੀ ਪੇਂਟਿੰਗ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ ਇੱਕ ਵਾਰ ਪੰਜਾਬ ਸਰਕਾਰ ਵੱਲੋਂ ਐਵਾਰਡ ਦਿੱਤਾ ਗਿਆ ਹੈ। ਜਿਸ ਦੇ ਵਿੱਚ ਦੋ ਲੱਖ ਰੁਪਏ ਦੀ ਰਾਸ਼ੀ ਨਹਿਰੂ ਯੁਵਾ ਕੇਂਦਰ ਵੱਲੋਂ ਅਤੇ ਹੋਰ ਵੀ ਕਈ ਐਵਾਰਡ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਪਿੰਡ ਨੂੰ ਇੱਕ ਸ਼ਾਨਦਾਰ ਪਿੰਡ ਹੋਣ ਦਾ ਮਾਣ ਹੈ ਪਰ ਇਸ ਪਿੰਡ ਦੇ ਵਿਚ ਸਰਕਾਰੀ ਡਿਸਪੈਂਸਰੀ ਦੇ ਵਿਚ ਕੋਈ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਨੇੜੇ ਦੇ ਪਿੰਡਾਂ ਦੇ ਵਿਚ ਦਵਾਈ ਲੈਣ ਦੇ ਲਈ ਜਾਣਾ ਪੈਂਦਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਪਿੰਡ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਦੇ ਲਈ ਗਰਾਂਟ ਦੀ ਮੰਗ ਕੀਤੀ ਹੈ।
ਪਿੰਡ ਵਾਸੀ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ,ਪੰਚਾਇਤ ਅਤੇ ਪਿੰਡ ਵਾਸੀਆਂ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ। ਅੱਜ ਪਿੰਡ ਇਕ ਵਿਲੱਖਣ ਪਹਿਚਾਣ ਰੱਖਦਾ ਹੈ ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਨੂੰ ਪੰਜਾਬ ਦਾ ਇੱਕ ਅਜਿਹਾ ਪਿੰਡ ਬਣਾਉਣਾ ਚਾਹੁੰਦੇ ਹਨ ਤਾਂ ਲੋਕ ਇਸ ਪਿੰਡ ਨੂੰ ਦੇਖਣ ਦੇ ਲਈ ਆਉਣਾ ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਕੋਲ ਪੰਚਾਇਤੀ ਜਾਂ ਗੁਰਦੁਆਰੇ ਦੀ ਕੋਈ ਵੀ ਜ਼ਮੀਨ ਨਹੀਂ ਜਿਸ ਤੋਂ ਪੰਚਾਇਤ ਨੂੰ ਇਨਕਮ ਹੋ ਸਕੇ ਉਨ੍ਹਾਂ ਸਰਕਾਰ ਤੋਂ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ ਤਾਂ ਕਿ ਪਿੰਡ ਨੂੰ ਹੋਰ ਵੀ ਸੁੰਦਰ ਪਿੰਡ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:-ਪੰਜ ਸਾਲਾ ਅਰਿੰਦਮ ਨੇ ਬਾਕਸਿੰਗ ਪੰਚ ਮਾਰ ਕੇ ਬਣਾਇਆ ਵਿਸ਼ਵ ਰਿਕਾਰਡ