ਬਠਿੰਡਾ:ਜ਼ਿਲ੍ਹੇ ਦੇ ਵਿਸ਼ਵਕਰਮਾ ਮਾਰਕੀਟ ਵਿੱਚ ਡੈਂਟਿੰਗ ਪੇਂਟਿੰਗ ਕਰਨ ਵਾਲੇ ਨੌਜਵਾਨ ਗੁਰਚਰਨ ਸਿੰਘ ਵੱਲੋਂ ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਨੂੰ ਦੇਖਦੇ ਹੋਏ ਇਲੈਕਟ੍ਰਿਕ ਜੀਪ ਤਿਆਰ ਕੀਤੀ ਗਈ ਹੈ। ਹਾਲਾਂਕਿ ਕਮਾਲ ਦੀ ਗੱਲ ਇਹ ਹੈ ਕਿ ਇਲੈਕਟ੍ਰਿਕ ਜੀਪ ਅੱਜ-ਕੱਲ੍ਹ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੋ ਕਿ ਸਿਰਫ਼ ਇੱਕ ਯੂਨਿਟ ਵਿੱਚ 70 ਕਿਲੋਮੀਟਰ ਦੇ ਕਰੀਬ ਐਵਰੇਜ ਦਿੰਦੀ ਹੈ।
ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਰਕੀਟ ਵਿੱਚ ਜਿੰਨੀਆਂ ਵੀ ਇਲੈਕਟ੍ਰਿਕ ਕਾਰਾਂ ਆਈਆਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਫਾਈਬਰ ਦੀ ਵਰਤੋਂ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਇਹ ਜੋ ਇਲੈਕਟ੍ਰਿਕ ਜੀਪ ਤਿਆਰ ਕੀਤੀ ਗਈ ਹੈ, ਇਸ ਵਿੱਚ ਲੋਹੇ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਬਣਾਉਣ ਲਈ ਕਰੀਬ ਇੱਕ ਹਫ਼ਤੇ ਦਾ ਸਮਾਂ ਲੱਗਿਆ ਹੈ।
ਪੈਟਰੋਲ ਦੀਆਂ ਕੀਮਤਾਂ ਤੋਂ ਰਾਹਤ ਪਾਉਣ ਲਈ ਨੌਜਵਾਨ ਬਣਾਈ ਇਲੈਕਟ੍ਰਿਕ ਜੀਪ ਉਨ੍ਹਾਂ ਅੱਗੇ ਕਿਹਾ ਕਿ ਕਰੀਬ ਸਵਾ ਲੱਖ ਰੁਪਿਆ ਇਸ ਉੱਤੇ ਹੁਣ ਤੱਕ ਦੀ ਲਾਗਤ ਆਈ ਹੈ ਅਤੇ ਉਨ੍ਹਾਂ ਵੱਲੋਂ ਇਹ ਇਲੈਕਟ੍ਰਿਕ ਜੀਪ ਆਪਣੇ ਪਿਤਾ ਨੂੰ ਗਿਫਟ ਕੀਤੀ ਗਈ ਹੈ। ਜਦੋਂ ਵੀ ਉਹ ਸ਼ਹਿਰ ਵਿੱਚ ਜਾਂਦੇ ਹਨ ਤਾਂ ਲੋਕ ਰੋਕ-ਰੋਕ ਕੇ ਉਹਨਾਂ ਨੂੰ ਦੇਖਦੇ ਹਨ ਅਤੇ ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਇੱਕ ਹੋਰ ਇਲੈਕਟ੍ਰਿਕ ਗੱਡੀ ਤਿਆਰ ਕਰਨ ਲਈ ਆਰਡਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਇਹ ਇਲੈਕਟ੍ਰੋਨਿਕ ਕਾਰ ਬਹੁਤ ਕਾਰਗਰ ਸਾਬਤ ਹੋਵੇਗੀ।
ਉਹਨਾਂ ਅੱਗੇ ਦੱਸਿਆ ਪੈਂਤੀ ਤੋਂ ਚਾਲੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀ ਹੈ। ਗੁਰਚਰਨ ਸਿੰਘ ਨੇ ਦੱਸਿਆ ਕਿ 1984 ਵਿੱਚ ਉਨ੍ਹਾਂ ਦੇ ਪਿਤਾ ਬਠਿੰਡਾ ਆਏ ਸਨ। ਇਸ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਵਿਖੇ ਇਸ ਕਾਰੋਬਾਰ ਸੀ। ਹੁਣ ਉਨ੍ਹਾਂ ਵੱਲੋਂ ਇਸ ਵਪਾਰ ਨੂੰ ਸਾਂਭਿਆ ਜਾ ਰਿਹਾ ਹੈ ਅਤੇ ਉਨ੍ਹਾਂ ਇਲੈਕਟ੍ਰੋਨਿਕ ਕਾਰਾਂ ਸਬੰਧੀ ਉਨ੍ਹਾਂ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ :ਥੈਲੇਸੀਮੀਆ ਬਾਰੇ ਜਾਗਰੂਕ ਕਰਨ ਲਈ ਲਾਇਆ ਕੈਂਪ, ਜਾਣੋ ਕੀ ਹੈ ਥੈਲੇਸੀਮੀਆ