ਪੰਜਾਬ

punjab

ETV Bharat / city

ਨੀਟ ਪ੍ਰੀਖਿਆ 'ਚ 87 ਵਾਂ ਰੈਂਕ ਲੈ ਕੇ ਬਠਿੰਡੇ ਦੀ ਨਿਸ਼ਠਾ ਨੇ ਹਾਸਲ ਕੀਤਾ ਪਹਿਲਾ ਸਥਾਨ - Neet exams Result out

ਬੁੱਧਵਾਰ ਨੂੰ ਨੀਟ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ। ਇਸ ਵਿੱਚ ਬਠਿੰਡਾ ਦੀ ਨਿਸ਼ਠਾ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਨਿਸ਼ਠਾ ਵੱਲੋਂ ਪਹਿਲਾ ਸਥਾਨ ਹਾਸਲ ਕਰਨ 'ਤੇ ਉਸ ਦਾ ਪਰਿਵਾਰ ਅਤੇ ਅਧਿਆਪਕ ਬੇਹਦ ਖੁਸ਼ ਹਨ।

ਨੀਟ ਪ੍ਰੀਖਿਆ 'ਚ ਨਿਸ਼ਠਾ 87 ਵਾਂ ਰੈਂਕ ਲੈ ਹਾਸਲ ਕੀਤੀ ਸਫਲਤਾ

By

Published : Jun 6, 2019, 11:48 AM IST

ਬਠਿੰਡਾ : ਬੁੱਧਵਾਰ ਨੂੰ ਨੀਟ ਪ੍ਰੀਖਿਆ ਦੇ ਨਤੀਜੀਆਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ਸ਼ਹਿਰ ਦੀ ਨਿਸ਼ਠਾ ਨੇ 87 ਵਾਂ ਰੈਂਕ ਹਾਸਲ ਕਰਦੇ ਹੋਏ ਜ਼ਿਲ੍ਹੇ ਵਿੱਚ ਲੜਕੀਆਂ ਦੀ ਸ਼੍ਰੇਣੀ ਵਿਚਾਲੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਨਿਸ਼ਠਾ ਦੀ ਸਫਲਤਾ ਉੱਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਨਿਸ਼ਠਾ ਦੇ ਅਧਿਆਪਕ ਵੀ ਬਹੁਤ ਖੁਸ਼ ਹਨ।

ਇਸ ਦੌਰਾਨ ਨਿਸ਼ਠਾ ਅਧਿਆਪਕ ਨੇ ਦੱਸਿਆ ਕਿ ਨਿਸ਼ਠਾ ਨੇ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਕੇਂਦਰਤ ਕੀਤਾ ਹੋਇਆ ਸੀ। ਨਿਸ਼ਠਾ ਹੋਰਨਾਂ ਕੰਮਾਂ ਨੂੰ ਛੱਡ ਕੇ ਨੀਟ ਦੀ ਪ੍ਰੀਖਿਆ ਲਈ ਕੜੀ ਮਿਹਨਤ ਕਰਦੀ ਸੀ। ਨਿਸ਼ਠਾ ਨੇ ਪਹਿਲੀ ਵਾਰ ਵਿੱਚ ਹੀ ਨੀਟ ਦੀ ਪ੍ਰੀਖਿਆ ਨੂੰ ਪਾਸ ਕਰ ਲਿਆ ਹੈ।

ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਸ਼ਠਾ ਨੇ ਦੱਸਿਆ ਕਿ ਉਸ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਉਹ ਰੋਜ਼ਾਨਾ 6 ਘੰਟੇ ਪੜ੍ਹਾਈ ਕਰਦੀ ਸੀ ਅਤੇ ਉਸ ਨੇ ਇਸ ਲਈ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਨਿਸ਼ਠਾ ਆਪਣਾ ਵੱਧ ਤੋਂ ਵੱਧ ਸਮਾਂ ਪੜਾਈ ਲਈ ਦਿੰਦੀ ਸੀ। ਉਸ ਨੂੰ ਇਹ ਉਮੀਂਦ ਸੀ ਕਿ ਉਹ ਉਹ ਇੰਡੀਆ ਵਿੱਚ ਟੌਪ ਹੰਡਰਡ ਰੈਂਕ ਵਿੱਚ ਜ਼ਰੂਰ ਸਥਾਨ ਹਾਸਲ ਕਰੇਗੀ। ਨਿਸ਼ਠਾ ਦਾ ਕਹਿਣਾ ਹੈ ਕਿ ਉਹ ਨਿਊਰੋ ਸਰਜਨ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ।

ABOUT THE AUTHOR

...view details