ਪੰਜਾਬ

punjab

ETV Bharat / city

ਬਠਿੰਡਾ ਦੀ ਫਾਇਨਾਂਸ ਕੰਪਨੀ ਨੇ ਕੋਰੋਨਾ ਯੋਧਿਆਂ ਨੂੰ ਵੰਡੀਆਂ ਵਿਸ਼ੇਸ਼ ਸੁਰੱਖਿਆ ਕਿੱਟਾਂ - ਵਿਸ਼ੇਸ਼ ਸੁਰੱਖਿਆ ਕਿੱਟਾਂ

ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ, ਸਫਾਈ ਕਰਮਚਾਰੀ ਕੋਰੋਨਾ ਯੋਧਿਆਂ ਦੇ ਤੌਰ 'ਤੇ ਆਪਣੀ ਸੇਵਾਵਾਂ ਦੇ ਰਹੇ ਹਨ। ਬਠਿੰਡਾ 'ਚ ਇੱਕ ਫਾਇਨਾਂਸ ਕੰਪਨੀ ਵੱਲੋਂ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਬਚਾਅ ਲਈ ਵਿਸ਼ੇਸ਼ ਸੁਰੱਖਿਆ ਕਿੱਟਾਂ ਵੰਡੀਆਂ ਜਾ ਰਹੀਆਂ ਹਨ।

ਕੋਰੋਨਾ ਯੋਧਿਆਂ ਨੂੰ ਵੰਡੀਆਂ ਵਿਸ਼ੇਸ਼ ਸੁਰੱਖਿਆ ਕਿੱਟਾਂ
ਕੋਰੋਨਾ ਯੋਧਿਆਂ ਨੂੰ ਵੰਡੀਆਂ ਵਿਸ਼ੇਸ਼ ਸੁਰੱਖਿਆ ਕਿੱਟਾਂ

By

Published : Jul 3, 2020, 8:34 PM IST

ਬਠਿੰਡਾ: ਲੌਕਡਾਊਨ ਖੁੱਲ੍ਹਣ ਤੋਂ ਬਾਅਦ ਸੂਬੇ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਸਮੇਂ 'ਚ ਡਿਊਟੀ ਨਿਭਾ ਰਹੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਤੇ ਸਫਾਈ ਕਰਮਚਾਰੀ ਵੱਖ-ਵੱਖ ਸੰਸਥਾਵਾਂ ਦੇ ਮੁਲਾਜ਼ਮ ਕੋਰੋਨਾ ਯੋਧਿਆਂ ਵਜੋਂ ਡਿਊਟੀ ਨਿਭਾ ਰਹੇ ਹਨ।

ਅਜਿਹੇ 'ਚ ਕਈ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਤੇ ਕੋਰੋਨਾ ਯੋਧਿਆਂ ਦੀ ਮਦਦ ਲਈ ਅੱਗੇ ਆਈਆਂ ਹਨ। ਬਠਿੰਡਾ ਵਿੱਚ ਇੱਕ ਨਿੱਜੀ ਫਾਇਨਾਂਸ ਕੰਪਨੀ ਵੱਲੋਂ ਕੋਰੋਨਾ ਯੋਧਿਆਂ ਦੀ ਮਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਸ਼ਹਿਰ ਦੀ ਇੱਕ ਮਾਈਕਰੋ ਫਾਇਨਾਂਸ ਕੰਪਨੀ, ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਨੂੰ ਸੁਰੱਖਿਆ ਕਿੱਟ ਵੰਡ ਰਹੀ ਹੈ।

ਕੋਰੋਨਾ ਯੋਧਿਆਂ ਨੂੰ ਵੰਡੀਆਂ ਵਿਸ਼ੇਸ਼ ਸੁਰੱਖਿਆ ਕਿੱਟਾਂ

ਇਸ ਬਾਰੇ ਫਾਇਨਾਂਸ ਕੰਪਨੀ ਦੇ ਲੀਗਲ ਐਡਵਾਈਜ਼ਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਯੋਧੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਸ ਲਈ ਫਾਇਨਾਂਸ ਕੰਪਨੀ ਵੱਲੋਂ ਕੋਰੋਨਾ ਯੋਧਿਆਂ ਨੂੰ ਵਿਸ਼ੇਸ਼ ਸੁਰੱਖਿਆ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਨ੍ਹਾਂ ਸੁਰੱਖਿਆ ਕਿੱਟਾਂ ਵਿੱਚ ਸੈਨੇਟਾਈਜ਼ਰ ਗਲਵਜ, ਪੀਪੀਈ ਕਿੱਟ ਤੇ ਮਾਸਕ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਯੋਧਿਆਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਉਣ ਦਾ ਉਦੇਸ਼ ਇਹ ਹੈ ਕਿ ਕੋਰੋਨਾ ਯੋਧੇ ਦੂਜਿਆਂ ਦੀ ਸੁਰੱਖਿਆ ਦੇ ਨਾਲ-ਨਾਲ ਇਸ ਮਹਾਂਮਾਰੀ ਤੋਂ ਖ਼ੁਦ ਦਾ ਵੀ ਬਚਾਅ ਕਰ ਸਕਣ। ਦਵਿੰਦਰ ਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਸਬੰਧੀ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਕੇ ਸਰਕਾਰ ਤੇ ਕੋਰੋਨਾ ਯੋਧਿਆਂ ਦਾ ਸਾਥ ਦੇਣ।

ABOUT THE AUTHOR

...view details