ਬਠਿੰਡਾ: ਲੰਬੀ ਸਕਿਨ ਬਿਮਾਰੀ (lumpy skin Disease) ਦੇ ਪ੍ਰਭਾਅ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਬਠਿੰਡਾ ਨੂੰ 3 ਲੱਖ ਰੁਪਏ ਫੰਡ ਜਾਰੀ (Bathinda Animal Husbandry Department) ਕੀਤੇ ਗਏ ਹਨ। ਨਾਲ ਹੀ ਆਦੇਸ਼ ਦਿੱਤੇ ਗਏ ਹਨ ਕਿ ਪ੍ਰਭਾਵਿਤ ਗਊਵੰਸ਼ ਦਾ ਇਲਾਜ ਪੂਰੀ ਚੁਸਤੀ ਨਾਲ ਕੀਤਾ ਜਾਵੇ। ਵਿਭਾਗ ਵੱਲੋਂ ਇਸ ਬਿਮਾਰੀ ਦੇ ਲਈ ਮੈਡੀਸੀਨ ਖ਼ਰੀਦੀਆਂ ਜਾ ਰਹੀਆਂ ਹਨ।
ਬਠਿੰਡਾ ਪਸ਼ੂ ਪਾਲਣ ਵਿਭਾਗ ਦੀ ਅਸਿਸਟੈਂਟ ਡਾਇਰੈਕਟਰ ਚਮਨਦੀਪ ਕੌਰ ਨੇ ਦੱਸਿਆ ਕਿ ਲੰਬੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਠਿੰਡਾ ਲਈ ਦਵਾਈਆਂ ਲਈ 3 ਲੱਖ ਰੁਪਏ ਫੰਡ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਲਗਾਤਾਰ ਲੋਕਾਂ ਦੇ ਘਰ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਹੁਣ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬਠਿੰਡਾ ਵਿੱਚ ਕਰੀਬ ਡੇਢ ਲੱਖ ਗਊਵੰਸ਼ ਹੈ ਜਿਨ੍ਹਾਂ ਵਿੱਚ 4200 ਤੋਂ ਵੱਧ ਗਊਵੰਸ਼ ਲੰਬੀ ਸਕਿਨ ਬਿਮਾਰੀ ਤੋਂ ਪ੍ਰਭਾਵਿਤ ਹੋਇਆ ਹੈ ਅਤੇ 150 ਗਊਵੰਸ਼ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।