ਬਠੰਡਾ:ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਪਾਰਟੀ ਦੀ ਸਮੂਹ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰ ਦੇ ਵਿਕਾਸ ਨੂੰ ਅੱਗੇ ਲਿਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਜੋ ਕਿਹਾ ਕਰ ਕੇ ਵਿਖਾਇਆ ਜੋ ਕਹਾਂਗੇ ਕਰਕੇ ਵਿਖਾਵਾਂਗੇ ਇਸੇ ਕਰਕੇ ਬਠਿੰਡਾ ਨੂੰ ਸਰੂਪ ਤੋਂ ਆਸ ਦੇ ਬੈਨਰ ਹੇਠ ਜਾਰੀ ਕੀਤੇ ਚੋਣ ਮੈਨੀਫੈਸਟੋ (Singla released local manifesto) ਵਿੱਚ ਸਾਬਕਾ ਵਿਧਾਇਕ ਅਤੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਠਾਰਾਂ ਏਜੰਡਿਆਂ ’ਤੇ ਪਹਿਲ ਦੇ ਆਧਾਰ ਤੇ ਕੰਮ ਹੋਵੇਗਾ।
ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਹੋਣਗੇ ਮੁਲਕ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਿੰਗਾਂ ਦਾ ਪ੍ਰਬੰਧ (Parking arrangement) ਬਠਿੰਡਾ ਸ਼ਹਿਰ ਦੀ ਗ੍ਰੋਥ ਸੈਂਟਰ ਤੇ ਲਾਈਨੋਂ ਪਾਰ ਇਲਾਕੇ ਵਿੱਚ ਫਾਇਰ ਬਿਗ੍ਰੇਡ ਸਥਾਪਤ ਕਰਨ ਲੋਕਲ ਬੱਸ ਸਰਵਿਸ ਸ਼ੁਰੂ ਕਰਨ ਤਾਰਾਂ ਦੇ ਜੰਜਾਲ ਨੂੰ ਖ਼ਤਮ ਕਰਨ ਬਠਿੰਡਾ ਨੂੰ ਟੂਰਿਸਟ ਅਤੇ ਟੈਕਸਟਾਈਲ ਹੱਬ ਬਣਾਏ ਕਸਬਾ ਭੁਲੱਥ ਨੂੰ ਬਾਹਰ ਕੱਢਣ ਦੇ ਨਾਲ ਲਾਈਨੋ ਪਾਰ ਇਲਾਕੇ ਨੂੰ ਸਭ ਤੋਂ ਸੁੰਦਰ ਇਲਾਕਾ ਬਣਾਉਣ ਲਈ ਯਤਨ ਕਰਕੇ ਵਿਖਾਵਾਂਗੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।