ਬਠਿੰਡਾ : ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰੇਲ ਸੇਵਾਵਾਂ ਲੰਬੇ ਸਮੇਂ ਤਕ ਬੰਦ ਹੋਈਆਂ ਹਨ। ਕੋਰੋਨਾ ਮਹਾਂਮਾਰੀ ਦੇ ਚੱਲਦੇ ਲੌਕਡਾਊਨ ਦੌਰਾਨ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਮੁੜ ਭਾਰਤੀ ਰੇਲਵੇ ਵੱਲੋਂ ਬਠਿੰਡਾ ਤੋਂ ਹੋ ਕੇ ਜਾਣ ਵਾਲੀ ਅਵਧ -ਅਸਾਮ ਰੇਲ ਯਾਤਰਾ ਲਈ ਵਿਸ਼ੇਸ਼ ਰੇਲਗੱਡੀ ਚਲਾ ਦਿੱਤੀ ਗਈ ਹੈ। ਇਹ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕ ਪ੍ਰਵਾਸੀ ਮਜ਼ਦੂਰ ਹਨ। ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ।
ਰੇਲਵੇ ਸਟੇਸ਼ਨ ਬਠਿੰਡਾ ਵਿਖੇ ਪੁੱਛਗਿੱਛ ਵਿਭਾਗ ਦੇ ਰੇਲਵੇ ਕਰਮਚਾਰੀ ਨੇ ਦੱਸਿਆ ਕਿ ਇਹ ਰੇਲਗੱਡੀ ਅਵਧ-ਅਸਾਮ ਹੈ। ਇਹ ਰੇਲਗੱਡੀ ਬਠਿੰਡਾ ਦੇ ਰਸਤੇ ਅਵਧ ਤੇ ਅਸਾਮ ਜਾਏਗੀ। ਬਠਿੰਡਾ ਤੋਂ ਇਸ ਰੂਟ 'ਤੇ ਜਾਣ ਵਾਲਿਆਂ ਅਪ ਤੇ ਡਾਊਨ ਗੱਡੀਆਂ ਯਾਤਰੀਆਂ ਲਈ ਇਹ ਰੇਲਗੱਡੀ ਰਾਤ 10 ਵਜੇ ਡਿਬਰੂਗੜ੍ਹ ਤੋਂ ਆਏਗੀ ਅਤੇ 11:25 ਤੇ ਲਾਲਗੜ੍ਹ ਲਈ ਰਵਾਨਾ ਹੋਵੇਗੀ। ਇਸੇ ਤਰੀਕੇ ਅਪ ਰੇਲਗੱਡੀ ਲਾਲਗੜ੍ਹ ਤੋਂ ਸ਼ੁਰੂ ਹੋ ਬਠਿੰਡਾ ਵਿੱਚ 1:30 ਰਾਤ ਨੂੰ ਪਹੁੰਚੇਗੀ ਅਤੇ ਡਿਬਰੂਗੜ੍ਹ ਲਈ 2:00 ਵਜੇ ਬਠਿੰਡਾ ਤੋਂ ਰਵਾਨਾ ਹੋਵੇਗੀ। ਕਰਮਚਾਰੀ ਨੇ ਦੱਸਿਆ ਕਿ ਲੰਬੇਂ ਰੂਟ ਉੱਤੇ ਬਠਿੰਡਾ ਤੋਂ ਜਾਣ ਵਾਲੀ ਮਹਿਜ਼ ਇੱਕੋ ਰੇਲਗੱਡੀ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਭਾਰਤੀ ਰੇਲਵੇ ਦੇ ਕੇਂਦਰੀ ਸਿਖਲਾਈ ਸੰਸਥਾ (ਸੀਟੀਆਈ) ਦੇ ਰੇਲਵੇੇ ਮੁਲਾਜ਼ਮ ਹਿਤੇਸ਼ ਜੇਟਲੀ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲਗੱਡੀ ਅਵਧ ਤੋਂ ਅਸਾਮ ਤੱਕ ਲਈ ਚਲਾਈ ਗਈ ਹੈ। ਇਸ ਦੌਰਾਨ ਇਸ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਲੋਕਾਂ ਕੋਲ ਰਿਜ਼ਰਵੇਸ਼ਨ ਹੋਣਾ ਲਾਜ਼ਮੀ ਹੈ। ਯਾਤਰਾ ਦੇ ਦੌਰਾਨ ਯਾਤਰੀਆਂ ਦੀ ਕਨਫਰੰਸ ਨਾ ਹੋਈ ਟਿਕਟ ਤੇ ਆਰਏਸੀ ਟਿਕਟ ਨੂੰ ਮੰਜੂਰ ਨਹੀਂ ਕੀਤਾ ਜਾਵੇਗਾ। ਰੇਲਵੇ ਸਟੇਸ਼ਨ 'ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦਾ ਕੋਰੋਨਾ ਸਬੰਧੀ, ਥਰਮਲ ਸਕ੍ਰਨਿੰਗ ਟੈਸਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯਾਤਰੀਆਂ ਨੂੰ ਵਿਸ਼ੇਸ਼ ਤੌਰ 'ਤੇ ਕੋਰੋਨਾ ਵਾਇਰਸ ਸਬੰਧੀ ਜਾਰੀ ਕੀਤੀ ਗਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਅਵਧ ਅਸਾਮ ਰੇਲਗੱਡੀ 'ਚ ਸਫਰ ਕਰਨ ਵਾਲੇ ਇੱਕ ਯਾਤਰੀ ਨੇ ਦੱਸਿਆ ਕਿ ਰੇਲਗੱਡੀ ਸੇਵਾ ਉਸ ਨੂੰ ਵਧੀਆ ਲਗੀ। ਇਸ ਦੌਰਾਨ ਉਸ ਦਾ ਸਫਰ ਲੰਬਾ ਸੀ, ਪਰ ਜਿਆਦਾ ਭੀੜ ਨਾ ਹੋਣ ਦੇ ਚਲਦੇ ਉਸ ਦੀ ਯਾਤਰਾ ਵਧੀਆ ਰਹੀ ਤੇ ਰੇਲਗੱਡੀ ਆਪਣੇ ਨਿਸ਼ਚਤ ਸਮਾਂ ਤੋਂ ਪਹਿਲਾਂ ਹੀ ਬਠਿੰਡਾ ਰੇਲਵੇ ਸਟੇਸ਼ਨ 'ਤੇ ਪੁੱਜ ਗਈ। ਉਨ੍ਹਾਂ ਰੇਲਵੇ ਵਿਭਾਗ ਵੱਲੋਂ ਦਿੱਤੀ ਜਾ ਰਹੀ ਸੁਵਿਧਾਵਾਂ ਤੇ ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟਾਈ। ਇਸ ਰੇਲਗੱਡੀ 'ਚ ਯਾਤਰਾ ਕਰਨ ਵਾਲੇ ਜਿਆਦਾਤਰ ਲੋਕ ਪ੍ਰਵਾਸੀ ਮਜ਼ਦੂਰ ਸਨ, ਜੋ ਕਿ ਲੌਕਡਾਊਨ ਦੇ ਦੌਰਾਨ ਕੰਮ ਕਾਜ ਠੱਪ ਹੋਣ ਦੇ ਚਲਦੇ ਆਪਣੇ ਘਰਾਂ ਨੂੰ ਪਰਤ ਗਏ ਸਨ। ਹੁਣ ਉਹ ਮੁੜ ਬਠਿੰਡਾ ਆਪਣੇ ਕੰਮ 'ਤੇ ਵਾਪਸ ਪਰਤੇ। ਜਿਥੇ ਇੱਕ ਪਾਸੇ ਅਵਧ -ਅਸਾਮ ਰੇਲ ਯਾਤਰਾ ਸ਼ੁਰੂ ਹੋਣ 'ਤੇ ਯਾਤਰੀਆਂ 'ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਦੂਜੇ ਪਾਸੇ ਯਾਤਰੀਆਂ ਨੇ ਜਲਦ ਹੀ ਦੇਸ਼ ਭਰ ਵਿੱਚ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਦੀ ਉਮੀਦ ਪ੍ਰਗਟਾਈ ਹੈ।