ਬਠਿੰਡਾ: ਸ਼ਹਿਰ ਦਾ ਰੇਲਵੇ ਸਟੇਸ਼ਨ ਉੱਤਰ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੇਲ ਮੁਸਾਫ਼ਰਾਂ ਨੂੰ ਰੇਲਵੇ ਸਟੇਸ਼ਨ ਵਿੱਚ ਹਾਈਟੈੱਕ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਬਠਿੰਡਾ ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਟੇਲਰ ਵੈਂਡਿੰਗ ਮਸ਼ੀਨ ਲਗਾਈਆਂ ਗਈਆਂ ਹਨ ਤਾਂ ਜੋ ਮੁਸਾਫ਼ਰਾਂ ਨੂੰ ਟਿਕਟ ਲੈਣ ਲਈ ਲਾਈਨਾਂ 'ਤੇ ਖੜ੍ਹਾ ਨਾ ਹੋਣਾ ਪਵੇ। ਆਟੋਮੈਟਿਕ ਟੇਲਰ ਵੈਂਡਿੰਗ ਮਸ਼ੀਨ ਨਾਲ ਮੁਸਾਫ਼ਰ ਆਪਣੇ ਆਪ ਵੈਂਡਿੰਗ ਮਸ਼ੀਨ ਤੋਂ ਟਿਕਟ ਹਾਸਲ ਕਰ ਸਕਦੇ ਹਨ।
ਬਠਿੰਡਾ ਰੇਲਵੇ ਸਟੇਸ਼ਨ 'ਚ ਖ਼ਰਾਬ ਪਈਆਂ ਆਟੋਮੈਟਿਕ ਟੈਲਰ ਵੈਂਡਿੰਗ ਮਸ਼ੀਨਾਂ, ਮੁਸਾਫ਼ਰ ਤੰਗ - ਉੱਤਰ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨ
ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਟੈਲਰ ਵੈਂਡਿੰਗ ਮਸ਼ੀਨਾਂ ਦੇ ਖ਼ਰਾਬ ਹੋਣ ਕਰਕੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਸਾਫ਼ਰਾਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਰੇਲ ਮੰਤਰੀ ਨੂੰ ਖ਼ਤ ਲਿਖਣਗੇ।
ਬੁੱਧਵਾਰ ਨੂੰ ਜਦ ਈਟੀਵੀ ਭਾਰਤ ਵੱਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਮੁਸਾਫ਼ਰਾਂ ਦੀ ਸੁਵਿਧਾਂ ਲਈ ਲਗੀਆਂ ਤਿੰਨੋਂ ਆਟੋਮੈਟਿਕ ਟੇਲਰ ਵੈਂਡਿੰਗ ਮਸ਼ੀਨਾਂ ਖ਼ਰਾਬ ਪਾਈਆਂ ਗਈਆਂ। ਇਹ ਮਸ਼ੀਨਾਂ ਬੀਤੇ ਇੱਕ ਹਫਤੇ ਤੋਂ ਖ਼ਰਾਬ ਚਲ ਰਹੀਆਂ ਹਨ, ਜਿਸ ਕਾਰਨ ਮੁਸਾਫ਼ਰਾਂ ਨੂੰ ਟਿਕਟ ਲਈ ਲੰਬੀ ਲੰਬੀ ਲਾਇਨਾ 'ਚ ਲਗਣਾ ਪੈ ਰਿਹਾ ਹੈ।
ਇਸ ਬਾਰੇ ਜਦ ਰੇਲ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਤੌਰ 'ਤੇ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰੇਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੀਡੀਆ ਨੂੰ ਕੁਝ ਵੀ ਕਹਿਣ ਤੋਂ ਸਾਫ਼ ਤੌਰ 'ਤੇ ਮਨ੍ਹਾ ਕੀਤਾ ਹੈ। ਇਸ ਕਰਕੇ ਉਹ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਦੂਜੇ ਪਾਸੇ ਰੇਲ ਮੁਸਾਫ਼ਰਾਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਰੇਲ ਮੰਤਰੀ ਨੂੰ ਖ਼ਤ ਲਿਖਣਗੇ ਤਾਂ ਕਿ ਹੋਰ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।