ਬਠਿੰਡਾ: ਪੰਜਾਬ ਭਾਜਪਾ ਨੇ ਵਿਧਾਨ ਸਭਾ ਚੋਣਾਂ 2022(Assembly Elections 2022) ਨੂੰ ਲੈ ਕੇ ਆਪਣੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਠਿੰਡਾ ਵਿਖੇ ਤਿੰਨ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ(Punjab BJP President Ashwani Sharma held a meeting with party workers from three constituencies in Bathinda)।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਜਾਣ 'ਤੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦੇ(Ashwani did not comment on Manjinder Sirsa), ਪਰ ਸੁਖਬੀਰ ਸਿੰਘ ਬਾਦਲ ਨੇ ਜੋ ਕੱਲ੍ਹ ਬਿਆਨ ਦਿੱਤਾ ਗਿਆ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਆਪ ਕਰਦੇ ਰਹੇ ਹਨ, ਉਹੀ ਦੂਜੀ ਸਿਆਸੀ ਪਾਰਟੀਆਂ ਬਾਰੇ ਸੋਚਦੇ ਹਨ।
ਬੀਜੇਪੀ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਸਬੰਧੀ ਬੋਲਦਿਆਂ ਕਿਹਾ ਕਿ ਭਾਜਪਾ ਕਿਸੇ ਇੱਕ ਪਰਿਵਾਰ ਜਾਂ ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ ਹੈ, ਪਾਰਟੀ ਹਾਈ ਕਮਾਂਡ ਜਿਸ ਨੂੰ ਵੀ ਟਿਕਟ ਦੇਣਾ ਚਾਹੇਗੀ, ਉਸ ਨੂੰ ਹੀ ਭਾਜਪਾ ਵਰਕਰ ਵੋਟਾਂ ਪਾਉਣਗੇ।