ਬਠਿੰਡਾ: ਸਾਬਕਾ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਹਲਕਾ ਰਾਮਪੂਰਾ ਫੂਲ ਨਾਲ ਸੰਬਧਿਤ ਅਕਾਲੀ ਕੌਂਸਲਰਾਂ ਨੂੰ ਸਹੁੰ ਨਾ ਚੁਕਾਉਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਭਾਰੀ ਦਬਾਅ ਹੇਠ ਜ਼ਿਲ੍ਹਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਤੇ ਲੋਕਤੰਤਰੀ ਢੰਗ ਨਾਲ ਜਿੱਤੇ ਹੋਏ ਕੌਂਸਲਰਾਂ ਨੂੰ ਸੌ ਨਹੀ ਚੁਕਾਈ ਜਾ ਰਹੀ ਤਾਂ ਜੋ ਉਨ੍ਹਾਂ ਨੂੰ ਰੱਦ ਕੀਤਾ ਜਾ ਸਕੇ।
ਅਕਾਲੀ ਦਲ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਲਾਏ ਇਲਜ਼ਾਮ ਇਹ ਵੀ ਪੜੋ: ਆਪਣੀਆਂ ਮੰਗਾਂ ਨੂੰ ਲੈਕੇ ਸਫ਼ਾਈ ਕਾਮਿਆਂ ਦਾ 13 ਦਿਨਾਂ ਤੋਂ ਧਰਨਾ ਲਗਾਤਾਰ ਜਾਰੀ
ਮਲੂਕਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ’ਤੇ ਵੀ ਅਕਾਲੀ ਕੌਂਸਲਰਾਂ ਦੀ ਸਾਰ ਨਹੀਂ ਲਈ ਜਾ ਰਹੀ ਹੈ ਉਪਰੋਂ ਉਹਨਾਂ ਨੂੰ ਡਰਾ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਮਾਣਯੋਗ ਚੀਫ਼ ਜਸਟਿਸ ਨੂੰ ਭੇਜ ਦਿੱਤੀ ਹੈ ਤਾਂ ਜੋ ਸੰਵਿਧਾਨ ਦੇ ਹੋ ਰਹੇ ਘਾਣ ਨੂੰ ਰੋਕਿਆ ਜਾ ਸਕੇ।
ਇਹ ਵੀ ਪੜੋ: ਚੰਨੀ ਤੇ ਮਹਿਲਾ IAS ਵਿਵਾਦ : CM ਨੇ ਰਿਪੋਰਟ ਦੇਣ ਦਾ ਦਿੱਤਾ ਭਰੋਸਾ- ਕਮਿਸ਼ਨਰ