ਬਠਿੰਡਾ: ਸ਼ਹਿਰ 'ਚ 23 ਦਸੰਬਰ ਤੋਂ ਏਮਜ਼ ਦੀ ਓਪੀਡੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਸਬੰਧੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜਾਇਜਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰੂਪ ਚੰਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਵਧਾਈ ਦਿੱਤੀ ।
ਬਠਿੰਡਾ ਵਿੱਚ 23 ਦਸੰਬਰ ਤੋਂ ਏਮਜ਼ ਦੀ ਓਪੀਡੀ ਹੋਵੇਗੀ ਸ਼ੁਰੂ - ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ
ਬਠਿੰਡਾ ਵਿੱਚ 23 ਦਸੰਬਰ ਤੋਂ ਏਮਜ਼ ਦੀ ਓਪੀਡੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਕਰਨਗੇ।
ਬਠਿੰਡਾ ਵਿੱਚ ਏਮਜ਼ ਦੀ ਓਪੀਡੀ ਹੋਵੇਗੀ ਸ਼ੁਰੂ
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਡੱਬਵਾਲੀ ਰੋਡ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸ ਦੇ ਓ.ਪੀ.ਡੀ. ਦੀ ਸ਼ੁਰੂਆਤ 23 ਦਸੰਬਰ ਨੂੰ ਹੋਣ ਜਾ ਰਹੀ ਹੈ। ਇਸਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਕਰਨਗੇ । ਓ.ਪੀ.ਡੀ ਦੇ ਉਦਘਾਟਨ ਮੌਕੇ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਸ਼ਹਿਰੀ ਹਾਜ਼ਰੀ ਭਰਨਗੇ ।ਸਾਬਕਾ ਐੱਮ ਐੱਲ ਏ ਸਿੰਗਲਾ ਨੇ ਕਿਹਾ ਹਲਕੇ ਦੇ ਲੋਕਾਂ ਦੀ ਲੰਬੇ ਸਮੇਂ ਤੋ ਜੋ ਮੰਗ ਸੀ ਉਹ ਹਰਸਿਮਰਤ ਬਾਦਲ ਦੇ ਯਤਨਾਂ ਸਦਕਾ ਹੁਣ ਪੂਰੀ ਹੋਣ ਜਾ ਰਹੀ ਹੈ ।