ਪੰਜਾਬ

punjab

ETV Bharat / city

ਬਠਿੰਡਾ ਵਿੱਚ ਸ਼ਰਧਾਲੂ ਧੂਮਧਾਮ ਨਾਲ ਮਨਾ ਰਹੇ 550 ਸਾਲਾ ਪ੍ਰਕਾਸ਼ ਪੁਰਬ - ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਦਾ ਰਿਹਾ ਹੈ। ਬਠਿੰਡਾ ਦੇ ਵੱਖ ਵੱਖ ਗੁਰਦੁਆਰਾ ਸਾਹਿਬ 'ਚ ਸੰਗਤ ਹੁੰਮ ਹੁੰਮਾ ਕੇ ਪਹੁੰਚ ਰਹੀ ਹੈ।

ਫ਼ੋਟੋ।

By

Published : Nov 12, 2019, 7:14 PM IST

ਬਠਿੰਡਾ: ਕਿਲ੍ਹਾ ਮੁਬਾਰਕ 'ਚ ਨਾਨਕ ਨਾਮਲੇਵਾ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਭਾਵ ਨਾਲ ਮਨਾਇਆ। ਗੁਰੂ ਘਰ ਵਿੱਚ ਸ਼ਰਧਾਲੂਆਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਰਹੇ ਹਨ। ਸ਼ਰਧਾਲੂ ਭਾਰੀ ਗਿਣਤੀ 'ਚ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋ ਰਹੇ ਹਨ।

ਵੀਡੀਓ

ਜ਼ਿਕਰੇ ਖ਼ਾਸ ਹੈ ਕਿ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਦਿਨ ਵਾਸਤੇ ਆਏ ਸਨ ਅਤੇ ਉਨ੍ਹਾਂ ਦੀ ਚਰਨ ਛੋਹ ਇਸ ਗੁਰੂਦੁਆਰਾ ਸਾਹਿਬ ਨੂੰ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਲੂਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸੰਗਤਾਂ ਨੇ ਗੁਰੂ ਘਰ ਵਿੱਚ ਦੀਵੇ ਅਤੇ ਮੋਮਬਤੀਆਂ ਜਗਾ ਗੁਰੂ ਸਾਹਿਬ ਜੀ ਤੋਂ ਅਰਦਾਸ ਕੀਤੀ। ਇਸ ਤੋਂ ਇਲਾਵਾ ਸ਼ਹਿਰ ਭਰ ਦੇ ਗੁਰੂ ਘਰ 'ਚ ਸੰਗਤਾਂ ਦਾ ਤਾਂਤਾ ਲਗਾ ਹੋਇਆ ਹੈ। ਸਾਰੀ ਸੰਗਤ ਸ਼ਰਧਾ ਭਾਵ ਨਾਲ ਪੁਰਬ ਮਨਾ ਰਹੀ ਹੈ। ਸ਼ਹਿਰ ਦੇ ਸਾਰੇ ਹੀ ਗੁਰਦੁਆਰਿਆਂ ਵਿੱਚ ਧਾਰਮਿਕ ਕੀਰਤਨ ਸਵੇਰ ਤੋਂ ਹੀ ਚੱਲ ਰਹੇ ਹਨ ਜੋ ਕਿ ਦੇਰ ਸ਼ਾਮ ਤੱਕ ਚੱਲਦੇ ਰਹਿਣਗੇ। ਇਸ ਮੌਕੇ ਪੁਲਿਸ ਵੱਲੋਂ ਵੀ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ABOUT THE AUTHOR

...view details