ਪੰਜਾਬ

punjab

ETV Bharat / city

ਸਰਦਾਰ ਸੋਭਾ ਸਿੰਘ ਮੇਮੋਰਿਅਲ ਚਿੱਤਰਕਾਰ ਸੋਸਾਇਟੀ ਵੱਲੋਂ ਬਠਿੰਡਾ 'ਚ 4 ਦਿਨੀ ਪ੍ਰਦਰਸ਼ਨੀ - ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਠਿੰਡਾ 'ਚ 4 ਦਿਨਾਂ ਦੀ 25ਵੀ ਸਾਲਾਨਾ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਇਸ ਚਿੱਤਰਕਲਾ ਪ੍ਰਦਰਸ਼ਨੀ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਵੱਲੋਂ ਗੁਰੂ ਸਾਹਿਬ ਦੇ ਚਿੱਤਰ ਬਣਾਏ ਗਏ ਹਨ।

550ਵੇਂ ਪ੍ਰਕਾਸ਼ ਪੁਰਬ
ਫ਼ੋਟੋ।

By

Published : Nov 30, 2019, 2:19 PM IST

ਬਠਿੰਡਾ: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਦਿਨਾਂ ਦੀ 25ਵੀ ਸਾਲਾਨਾ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਇਸ ਚਿੱਤਰਕਲਾ ਪ੍ਰਦਰਸ਼ਨੀ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਸਮਰਪਿਤ ਪੇਂਟਿੰਗਸ ਲਗਾਈਆਂ ਗਈਆਂ ਹਨ।

ਵੀਡੀਓ

ਇਸ ਪ੍ਰਦਰਸ਼ਨੀ ਦੀ ਖਾਸ ਗੱਲ ਇਹ ਰਹੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ, ਬਾਣੀ ਅਤੇ ਉਨ੍ਹਾਂ ਰਾਹੀਂ ਦਿੱਤੇ ਗਏ ਸੰਦੇਸ਼ਾਂ ਨੂੰ ਇਸ ਚਿੱਤਰ ਕਲਾ ਰਾਹੀਂ ਪ੍ਰਦਰਸ਼ਨੀ ਵਿੱਚ ਦਿਖਾਇਆ ਗਿਆ ਹੈ। ਇਹ ਚਿੱਤਰ ਕਲਾ ਉਤਸਵ ਵਿੱਚ ਉੱਤਰ ਭਾਰਤ ਦੇ ਨਾਮੀ ਚਿੱਤਰਕਾਰਾਂ ਵੱਲੋਂ ਆਪਣੇ ਰੰਗਾਂ ਰਾਹੀਂ ਗੁਰੂ ਨਾਨਕ ਦੇਵ ਜੀ ਵੱਲੋਂ ਸੰਦੇਸ਼ ਦਿੱਤੇ ਗਏ ਹਨ।

ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਬਠਿੰਡਾ ਅਤੇ ਹੋਰ ਜ਼ਿਲ੍ਹਿਆਂ ਤੋਂ ਸਕੂਲੀ ਵਿਦਿਆਰਥੀ ਵੇਖਣ ਲਈ ਆ ਰਹੇ ਹਨ। ਇਹ ਪ੍ਰਦਰਸ਼ਨੀ ਚਾਰ ਦਿਨਾਂ ਤੱਕ ਆਯੋਜਿਤ ਕੀਤੀ ਜਾਵੇਗੀ ਅਤੇ 1 ਦਸੰਬਰ ਨੂੰ ਲੋਕਪ੍ਰਿਅ ਚਿੱਤਰਕਾਰਤਾ ਕਰਨ ਵਾਲੇ ਚਿੱਤਰਕਾਰ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ

ABOUT THE AUTHOR

...view details