ਬਠਿੰਡਾ: ਸ਼ਹਿਰ ਦੀ ਕੇਂਦਰੀ ਜੇਲ੍ਹ 'ਚ ਮੁੜ ਤੋਂ 2 ਮੋਬਾਈਲ ਫ਼ੋਨ ਤੇ 1 ਚਾਰਜਰ ਬਰਾਮਦ ਹੋਣ ਦੀ ਖ਼ਬਰ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਲਗਾਤਾਰ ਅਜਿਹੇ ਮਾਮਲੇ ਹੋਣ ਨਾਲ ਜੇਲ ਪ੍ਰਸ਼ਾਸਨ ਕਾਫ਼ੀ ਪਰੇਸ਼ਾਨ ਹੈ।
ਬਠਿੰਡਾ ਕੇਂਦਰੀ ਜੇਲ੍ਹ 'ਚੋਂ ਮੁੜ 2 ਮੋਬਾਈਲ ਫੋਨ ਹੋਏ ਬਰਾਮਦ - ਕੇਂਦਰੀ ਜੇਲ ਬਠਿੰਡਾ
ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ ਆ ਗਈ ਹੈ। ਇੱਥੇ ਕੜੀ ਸੁਰੱਖਿਆ ਤੋਂ ਬਾਅਦ ਵੀ ਮੁੜ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਕੈਦੀਆਂ ਦੀ ਬੈਰਕ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਕੈਮਰੇ ਤੇ ਸੀਆਰਪੀਐਫ਼ ਦੇ ਜਵਾਨਾਂ ਦੀ ਕੜੀ ਨਿਗਰਾਨੀ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕੇਂਦਰੀ ਜੇਲ੍ਹ 'ਚੋਂ ਇੱਕ ਹਫ਼ਤੇ ਅੰਦਰ ਦਰਜਨਾਂ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਜੇਲ੍ਹ ਦੇ ਅੰਦਰ ਮੁੜ ਤੋਂ ਦੋ ਮੋਬਾਈਲ ਫ਼ੋਨ ਤੇ ਇੱਕ ਚਾਰਜਰ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੁੜ ਤੋਂ ਤਲਾਸ਼ੀ ਦੇ ਦੌਰਾਨ ਜ਼ੋਨ ਨੰਬਰ ਇੱਕ ਦੇ ਸੈਲ ਨੰਬਰ -2 ਦੀ ਛੱਤ 'ਤੇ 1 ਟੱਚ ਸਕ੍ਰੀਨ ਮੋਬਾਈਲ ਤੇ ਇੱਕ ਸਾਧਾਰਨ ਛੋਟਾ ਮੋਬਾਈਲ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੈਰਕ ਨੰਬਰ-8 ਦੇ ਬਾਥਰੂਮ 'ਚ ਮੋਬਾਈਲ ਦੀਆਂ 2 ਬੈਟਰੀਆਂ ਤੇ 1 ਚਾਰਜਰ ਬਰਾਮਦ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।