ਅੰਮ੍ਰਿਤਸਰ: ਜੈਂਡਰ ਚੇਂਜ ਕਰਵਾ ਬਣੀ ਔਰਤ ਨੇ ਅੰਮ੍ਰਿਤਸਰ ਦੇ ਪੁਲਿਸ ਥਾਣੇ ਦੇ ਬਾਹਰ ਇੱਕ ਮੁੰਡੇ 'ਤੇ ਧੋਖਾ ਕਰਣ ਦੇ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਅਰਜੁਨ ਨਾਂ ਦਾ ਮੁੰਡਾ ਉਸ ਨਾਲ 3 ਸਾਲਾ ਤੋਂ ਸਰੀਰਕ ਸਬੰਧ ਬਣਾ ਰਿਹਾ ਸੀ ਅਤੇ ਹੁਣ ਉਸ ਨੂੰ ਅਪਨਾ ਨਹੀਂ ਰਿਹਾ ਹੈ। ਇਸ ਨੂੰ ਲੈ ਕੇ ਪੁਲਿਸ ਨੇ ਉਸ ਦੀ ਦਰਖਾਸਚ ਲਿਖ ਲਈ ਹੈ ਅਤੇ ਜਾਂਚ ਕਰ ਰਹੇ ਹਨ। ਮੁੰਡੇ ਤੋਂ ਕੁੜੀ ਬਣੇ ਇਸ ਔਰਤ ਦਾ ਨਾਂ ਰੀਆ ਜੱਟੀ ਹੈ ਜਿਸ ਦਾ ਪਹਿਲਾ ਨਾਂ ਰਵੀ ਸੀ।
ਰੀਆ ਜੱਟੀ ਦਾ ਕਹਿਣਾ ਹੈ ਕਿ ਉਸ ਨੇ ਪ੍ਰੇਮ ਸੰਬੰਧਾਂ ਦੇ ਚੱਲਦੇ ਉਸਨੇ ਆਪਣਾ ਅਪਰੇਸ਼ਨ ਕਰਵਾ ਕੇ ਆਪਣਾ ਜੈਂਡਰ ਚੇਂਜ ਕਰਵਾ ਲਿਆ। ਉਸ ਦਾ ਇਲਜ਼ਾਮ ਹੈ ਕਿ ਅਰਜੁਨ ਨਾਂ ਦਾ ਮੁੰਡਾ ਹੈ ਜਿਸ ਦੇ ਨਾਲ ਉਸ ਦੇ ਪ੍ਰੇਮ ਸੰਬੰਧ ਸਨ। ਉਹ ਪਿਛਲੇ ਤਿੰਨ ਸਾਲਾਂ ਤੋਂ ਉਸ ਨਾਲ ਸਰੀਰਕ ਸੰਬੰਧ ਬਣਾ ਰਿਹਾ ਹੈ ਤੇ ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਦੇ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਹ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ।
ਮੁੰਡੇ ਤੋਂ ਕੁੜੀ ਬਣੀ ਰੀਆ ਜੱਟੀ ਨੇ ਥਾਣੇ ਦੇ ਬਾਹਰ ਕੀਤਾ ਹਾਈਵੋਲਟੇਜ਼ ਡਰਾਮਾ ਇਸ 'ਤੇ ਅਰਜੁਨ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਜਵਾਬ ਦਿੰਦਿਆ ਕਿਹਾ ਹੈ ਕਿ ਸੰਧੂਰ ਲਗਾਉਣ ਵਾਲੀਆਂ ਜਿਹੜੀਆਂ ਫੋਟੋਆਂ ਰੀਆ ਜੱਟੀ ਵਾਇਰਲ ਕਰ ਰਹੀ ਹੈ ਉਹ ਜਗਰਾਤੇ ਵਿੱਚ ਐਟਮਾਂ ਦਾ ਰੋਲ ਕਰਦੇ ਸਨ, ਇਹ ਉਸ ਵੇਲੇ ਦੀਆਂ ਤਸਵੀਰਾਂ ਹਨ। ਇਹ ਫੋਟੋਆਂ ਆਈਟਮਾਂ ਦੌਰਾਨ ਹਾਸੇ ਮਜ਼ਾਕ ਵਿੱਚ ਖਿੱਚੀਆਂ ਗਈਆਂ ਸਨ, ਪਰ ਉਸ ਨੇ ਇਸ ਦਾ ਗਲਤ ਇਸਤੇਮਾਲ ਕੀਤਾ ਹੈ। ਅਰਜੁਨ ਨੇ ਕਿਹਾ ਕਿ ਰੀਆ ਨੂੰ ਲੱਗਾ ਕਿ ਉਹ ਅਮੀਰ ਹੈ ਤੇ ਪੈਸੇ ਵਾਲਾ ਮੁੰਡਾ ਹੈ ਇਸ ਲਈ ਉਸ ਨੇ ਉਸ ਨਾਲ ਦੋਸਤੀ ਕੀਤੀ ਪਰ ਜਦੋਂ ਉਸਨੂੰ ਪਤਾ ਲੱਗਾ ਇਹ ਅਮੀਰ ਨਹੀਂ ਹੈ ਤਾਂ ਰੀਆ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਉਥੇ ਹੀ ਥਾਣਾ ਕੰਟੋਨਮੈਂਟ ਦੇ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦਾ ਕੋਈ ਹੱਲ ਕੱਢਣ ਦਾ ਉਨ੍ਹਾਂ ਵੱਲੋਂ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਥੋੜ੍ਹਾ ਪੇਚੀਦਾ ਹੈ ਇਸ ਦੇ ਉੱਪਰ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਰਵੀ ਤੋਂ ਰੀਆ ਜੱਟੀ ਬਣੀ ਔਰਤ ਦੇ ਇਲਜ਼ਾਮ ਸੁਣੇ ਹਨ ਤੇ ਉਸ ਕੋਲੋਂ ਅਸੀਂ ਜਨਰਲ ਚੇਂਜ ਕਰਵਾਉਣ ਦੇ ਸਬੂਤ ਵੀ ਮੰਗੇ ਹਨ।
ਇਹ ਵੀ ਪੜ੍ਹੋ:ਮਹਿਲਾ ਦੀ ਨਸ਼ਾ ਦਿੰਦਿਆਂ ਦੀ ਵਾਇਰਲ ਵੀਡੀਓ ਤੋਂ ਬਾਅਦ ਪੁੁਲਿਸ ਦਾ ਵੱਡਾ ਐਕਸ਼ਨ !