ਅੰਮ੍ਰਿਤਸਰ: ਪੰਜਾਬ ’ਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ ਦੇ ਮੂੰਹ ’ਚ ਜਾ ਪਿਆ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਮੀਆਂਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਮੀਆਂਪੁਰ ’ਚ ਕੁਝ ਦਿਨਾਂ ਚ ਨਸ਼ੇ ਕਾਰਨ ਹੋਈ ਇਹ ਚੌਥੀ ਮੌਤ ਹੈ। ਮ੍ਰਿਤਕ ਦੇ ਭਰਾ ਲਵਪ੍ਰੀਤ ਅਤੇ ਕਿਸਾਨ ਆਗੂ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਨਸ਼ੇ ਦੀ ਭਰਮਾਰ ਹੈ ਆਏ ਦਿਨ ਨੌਜਵਾਨ ਨਸ਼ੇ ਦੀ ਭੇਂਟ ਚੜ ਰਹੇ ਹਨ। ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ।
ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਪਿੰਡ ਦੇ ਜਟ ਜਿਮੀਦਾਰ ਗੋਪੀ ਤੇ ਹੈਪੀ ਕੌਲ ਕੰਮ ਕਰਦਾ ਸੀ ਜੋ ਕਿ ਉਸ ਕੌਲੌ ਹਡ ਤੋੜਵਾਂ ਕੰਮ ਕਰਵਾ ਨਸ਼ੇ ਦੀ ਉਵਰਡੋਜ ਦਿੰਦੇ ਰਹੇ ਅਤੇ ਤਨਖਾਹ ਮੰਗਣ ’ਤੇ ਉਸਦੀ ਕੁੱਟ ਮਾਰ ਕੀਤੀ ਜਾਂਦੀ ਸੀ। ਬੀਤੇ ਤਿੰਨ ਦਿਨ ਪਹਿਲਾਂ ਵੀ ਉਸ ਨੂੰ ਕੁੱਟਿਆ ਮਾਰੀਆ ਗਿਆ ਅਤੇ ਨਸ਼ੇ ਦੀ ਓਵਰਡੋਜ ਵੀ ਦਿਤੀ ਗਈ ਜਿਸ ਤੋਂ ਬਾਅਦ ਮਨਪ੍ਰੀਤ ਦੀ ਹਾਲਤ ਖਰਾਬ ਹੋਣ ਕਾਰਨ ਉਸਨੂੰ ਤਿੰਨ ਦਿਨ ਹਸਪਤਾਲਾਂ ਵਿੱਚ ਲੈ ਕੇ ਭੱਜਦੇ ਰਹੇ ਪਰ ਅੱਜ ਉਸਦੀ ਮੌਤ ਹੋ ਗਈ ਹੈ।